ਸਿੱਖ ਖਬਰਾਂ

ਵਪਾਰ ਮੇਲੇ ਵਿੱਚ ਸ਼੍ਰੀ ਦਰਬਾਰ ਸਾਹਿਬ ਦੀ ਤਸਵੀਰ ਦੀ ਬੇਅਬਦੀ ਕਰਨ ‘ਤੇ ਸਿੱਖਾਂ ‘ਚ ਰੋਸ

June 3, 2015 | By

ਮਸ਼ਹੂਰੀ ਪੇਪਰ 'ਤੇ ਲੱਗੀ ਸ਼੍ਰੀ ਦਰਬਾਰ ਸਾਹਿਬ ਜੀ ਦੀ ਤਸਵੀਰ

ਮਸ਼ਹੂਰੀ ਪੇਪਰ ‘ਤੇ ਲੱਗੀ ਸ਼੍ਰੀ ਦਰਬਾਰ ਸਾਹਿਬ ਜੀ ਦੀ ਤਸਵੀਰ

ਬਰੇਸ਼ੀਆ, ਇਟਲੀ (2 ਜੂਨ, 2015): ਵਾਪਾਰ ਮੇਲੇ ਵਿੱਚ ਮੈਕ ਡੌਨਲਡ ਰੈਸਟੋਰੈਂਟ ਵਿੱਚ ਐਕਸਪੋ ਦੀ ਮਸ਼ਹੂਰੀ ਲਈ ਸ਼੍ਰੀ ਦਰਬਾਰ ਸਾਹਿਬ ਦੀ ਤਸਵੀਰ ਦੀ ਕੀਤੀ ਜਾ ਰਹੀ ਕੁ ਵਰਤੋਂ ਕਰਕੇ ਇਟਲੀ ਦੀਆਂ ਸਿੱਖ ਸੰਗਤਾਂ ਵਿੱਚ ਰੋਸ ਪੈਦਾ ਹੋ ਗਿਆ ਹੈ।

ਇਟਲੀ ‘ਚ ਪਿਛਲੇ ਮਹੀਨੇ ਤੋਂ ਸ਼ੁਰੂ ਹੋਏ ਅੰਤਰਰਾਸ਼ਟਰੀ ਵਪਾਰ ਮੇਲੇ ਲਈ ਦੁਨੀਆਂ ਨੂੰ ਆਕਰਸ਼ਿਤ ਕਰਨ ਸਬੰਧੀ ਵੱਖ-ਵੱਖ ਜਨਤਕ ਸਥਾਨਾਂ ‘ਤੇ ਵੱਡੇ ਪੱਧਰ ‘ਤੇ ਮਸ਼ਹੂਰੀ ਕੀਤੀ ਜਾ ਰਹੀ ਹੈ ।

ਇਨ੍ਹਾਂ ‘ਚ ਵਿਸ਼ਵ ਭਰ ‘ਚ ਮਸ਼ਹੂਰ ਮੈਕ ਡੌਨਲਡ ਰੈਸਟੋਰੈਂਟ ‘ਚ ਐਕਸਪੋ ਦੀ ਮਸ਼ਹੂਰੀ ਲਈ ਵਿਸ਼ੇਸ਼ ਪੈਂਫਲੈਟ ਤਿਆਰ ਕੀਤਾ ਗਿਆ ਹੈ ਜਿਸ ਨੂੰ ਗਾ੍ਰਹਕਾਂ ਦੀ ਹਰ ਟਰੇਅ ‘ਚ ਵਿਛਾ ਕੇ ਉਸ ਉੱਪਰ ਖਾਣਾ ਪਰੋਸ ਦਿੱਤਾ ਜਾਂਦਾ ਹੈ, ਜਿਸ ਵਿੱਚ ਸ਼ਰਾਬ ਅਤੇ ਮੀਟ ਵਾਲਾ ਖਾਣਾ ਵੀ ਹੁੰਦਾ ਹੈ । ਇਸ ਪੇਪਰ ਉੱਪਰ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਦੇ ਇੱਕ ਪਾਸੇ ਵੈਜ ਡਿਸ਼ ਅਤੇ ਦੂਸਰੇ ਪਾਸੇ ਨਾਨ ਵੈਜ ਡਿਸ਼ ਦੀਆਂ ਤਸਵੀਰਾਂ ਲਗਾਈਆਂ ਗਈਆਂ ਹਨ ।

ਜਦ ਇਸ ਸਬੰਧੀ ਪੱਤਰਕਾਰ ਨੇ ਬਰੇਸ਼ੀਆ ਦੇ ਵੱਖ-ਵੱਖ ਰੈਸਟੋਰੈਂਟਾਂ ‘ਚ ਜਾ ਕੇ ਇਸ ਸਬੰਧੀ ਤਫਤੀਸ਼ ਕੀਤੀ ਤਾਂ ਉੱਥੇ ਪਤਾ ਲੱਗਿਆ ਇਹ ਪੇਪਰ ਅਮਰੀਕਾ ਦੇ ਹੈਡ ਆਫਿਸ ਤੋਂ ਪਹੁੰਚੇ ਹਨ ਅਤੇ ਉਨ੍ਹਾਂ ਦੇ ਹੁਕਮ ਤੋਂ ਬਾਅਦ ਹੀ ਇਸ ਨੂੰ ਬਦਲਿਆ ਜਾ ਸਕਦਾ ਹੈ । ਇਸ ਕਰਕੇ ਇਟਲੀ ਦੇ ਸਿੱਖਾਂ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,