February 24, 2015 | By ਸਿੱਖ ਸਿਆਸਤ ਬਿਊਰੋ
ਨਵੀਂ ਦਿੱਲੀ (24 ਫਰਵਰੀ, 2015): ਫਿਰਕੂ ਹਿੰਦੂ ਜੱਥੇਬੰਦੀ ਆਰ. ਐੱਸ. ਐੱਸ ਮੁਖੀ ਮੋਹਨ ਭਾਗਵਤ ਵੱਲੋਂ ਉੱਘੀ ਸਮਾਜ ਸੇਵਕਾ ਨੋਬਲ ਇਨਾਮ ਪ੍ਰਾਪਤ ਮਦਰ ਟਰੇਸਾ ਪ੍ਰਤੀ ਦਿੱਤੇ ਬਿਆਨ ਦੀ ਆਲੋਚਨਾ ਕਰਦਿਆਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਹ ਇਕ ਮਹਾਨ ਇਨਸਾਨ ਸਨ ਅਤੇ ਉਨ੍ਹਾਂ ਨੂੰ ਬਖਸ਼ ਦਿੱਤੇ ਜਾਣਾ ਚਾਹੀਦਾ ਹੈ।

ਮਦਰ ਟਰੇਸਾ
ਸੋਮਵਾਰ ਨੂੰ ਰਾਜਸਥਾਨ ਦੇ ਭਰਤਪੁਰ ‘ਚ ਇਕ ਗੈਰ ਸਰਕਾਰੀ ਸੰਗਠਨ ਦੇ ਸਮਾਗਮ ਦੌਰਾਨ ਕਿਹਾ ਸੀ ਕਿ ਮਦਰ ਟਰੇਸਾ ਦੇ ਗਰੀਬਾਂ ਅਤੇ ਦੁਖੀਆਂ ਲਈ ਕੀਤੇ ਜਾਣ ਵਾਲੇ ਕੰਮ ਦਾ ਟੀਚਾ ਧਰਮ ਪਰਿਵਰਤਨ ਕਰਨਾ ਸੀ।
ਭਾਗਵਤ ਦੇ ਇਸ ਬਿਆਨ ਦੀ ਹਰ ਪਾਸਿਉਂ ਕਰੜੀ ਆਲੋਚਨਾ ਹੋ ਰਹੀ ਹੈ ਅਤੇ ਆਰ.ਐਸ.ਐਸ. ਦਾ ਕਹਿਣਾ ਹੈ ਕਿ ਮੀਡੀਆ ਉਨ੍ਹਾਂ ਦੇ ਬਿਆਨ ਨੂੰ ਗਲਤ ਤਰੀਕੇ ਨਾਲ ਬਿਆਨ ਕਰ ਰਿਹਾ ਹੈ।
ਕੇਜਰੀਵਾਲ ਨੇ ਟਵਿਟਰ ‘ਤੇ ਲਿਖਿਆ ਕਿ ਉਨ੍ਹਾਂ ਨੇ ਕੋਲਕਾਤਾ ਸਥਿਤ ਨਿਰਮਲ ਹਿਰਦੇ ਆਸ਼ਰਮ ‘ਚ ਮਦਰ ਟਰੇਸਾ ਨਾਲ ਕੰਮ ਕੀਤਾ ਹੈ। ਉਹ ਮਹਾਨ ਇਨਸਾਨ ਸਨ, ਉਨ੍ਹਾਂ ਨੂੰ ਬਖਸ਼ ਦੇਵੋ।
Related Topics: Arvind Kejriwal, Mohan Baghwat