ਪੱਤਰ

ਪੰਜਾਬ, ਹਿੰਦੋਸਤਾਨ ਅਤੇ ਸਰਕਾਰੀ ਨੀਤੀਆਂ

April 7, 2010 | By

ਸਤਿਕਾਰਯੋਗ ਖਾਲਸਾ ਜੀ, “ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ”॥ ਸਤਿਕਾਰਯੋਗ ਖਾਲਸਾ ਜੀ, ਅਜੋਕੇ ਸਮੇਂ ਵਿੱਚ ਅਸੀਂ ਮਹਿੰਗਾਈ ਦੀ ਮਾਰ ਹੇਠ ਬੁਰੀ ਤਰ੍ਹਾਂ ਨਾਲ ਫਸੇ ਹੋਏ ਹਾਂ। ਅਮੀਰ ਆਦਮੀ ਹੋਰ ਅਮੀਰ ਅਤੇ ਗਰੀਬ ਹੋਰ ਗਰੀਬ ਹੁੰਦਾ ਜਾ ਰਿਹਾ ਹੈ। ਇਸ ਦੇਸ਼ ਵਿੱਚ ਆਮ ਆਦਮੀ ਵਾਸਤੇ ਦੋ ਵਕਤ ਦੀ ਰੋਟੀ ਦਾ ਹੀਲਾ ਕਰਨਾ ਵੀ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਸਾਡੀ ਇਹ ਪੰਜਾਬ ਦੀ ਪਵਿੱਤਰ ਧਰਤੀ ਉੱਪਰ ਵਾਹਿਗੁਰੂ ਦੀ ਕਿਰਪਾ ਹੈ ਕਿ ਇਸ ਧਰਤੀ ਤੇ ਕੋਈ ਭੁੱਖਾ ਨਹੀਂ ਸੌਂਦਾ ਪਰ ਹਿੰਦੋਸਤਾਨ ਦੇ ਕਈ ਸੂਬੇ ਅਜਿਹੇ ਵੀ ਹਨ ਜਿੱਥੇ ਲੋਕਾਂ ਨੂੰ ਭੁੱਖੇ ਹੀ ਸੌਣਾ ਪੈਂਦਾ ਹੈ। ਇਹ ਗੱਲ ਠੀਕ ਹੈ ਕੁੱਝ ਕੀਮਤਾਂ ਅੰਤਰ-ਰਾਸ਼ਟਰੀ ਮਾਰਕਿਟ ਦੇ ਹਿਸਾਬ ਨਾਲ ਵਧਦੀਆਂ ਹਨ ਪਰ ਬਹੁਤੀਆਂ ਬਸਤਾਂ ਦੀ ਕੀਮਤ ਕਿਸੇ ਵੀ ਦੇਸ਼ ਦੀ ਸਰਕਾਰੀ ਨਿਤੀ ਤੇ ਨਿਰਭਰ ਕਰਦੀਆਂ ਹਨ। ਬੜੇ ਅਫਸੋਸ ਦੀ ਗੱਲ ਹੈ ਕਿ ਅੱਜ ਅਸੀਂ ਜਿਸ ਦੇਸ਼ ਦਾ ਹਿੱਸਾ ਹਾਂ ਉਹ ਦੁਨੀਆ ਦੇ ਸਭ ਤੋਂ ਵੱਧ ਬੇਈਮਾਨ ਦੇਸ਼ਾਂ ਵਿੱਚੋਂ ਇੱਕ ਹੈ। ਇਸ ਦੇਸ਼ ਦੇ ਰਾਜੇ, ਮੰਤਰੀ ਅਤੇ ਅਫਸਰ ਬਹੁ ਗਿਣਤੀ ਵਿੱਚ ਬੇਈਮਾਨ ਹੋ ਚੁੱਕੇ ਹਨ। ਇਹਨਾਂ ਦਾ ਉਹ ਹੈ ਹਾਲ ਕਿ ਬਾੜ ਹੀ ਖੇਤ ਨੂੰ ਖਾ ਰਹੀ ਹੈ। ਇਹ ਅਸੀਂ ਸੋਚਣਾ ਹੈ ਕਿ ਭਵਿੱਖ ਵਿੱਚ ਇਹਨਾਂ ਦੇ ਨਾਲ ਸਾਡੀ ਧਰਤੀ, ਸਾਡਾ ਧਰਮ ਅਤੇ ਸਾਡੇ ਬੱਚੇ ਕਿੰਨੇ ਕੁ ਸੁਰੱਖਿਅਤ ਹਨ। ਸਾਡੀ ਧਰਤੀ ਤਾਂ ਇਹ ਹਰਿਤ ਕ੍ਰਾਂਤੀ ਦੇ ਨਾਂ ਹੇਠ ਬੰਜਰ ਬਨਾਉਣ ਦਾ ਹੀਲਾ ਕਰ ਚੁੱਕੇ ਹਨ। ਬਾਕੀ ਸਾਡੇ ਪਾਣੀ ਦੀ ਵੀ ਇਹ ਸਰੇਆਮ ਲੁੱਟ ਕਰ ਰਹੇ ਹਨ। ਧਰਮ ਦੇ ਮਾਮਲੇ ਵਿੱਚ ਤਾਂ ਇਹਨਾਂ ਨੇ ਕਦੇ ਸਾਨੂੰ ਸਿੱਖ ਮੰਨਿਆ ਹੀ ਨਹੀ। ਇਹਨਾਂ ਦਾ ਕਾਨੂੰਨ ਸਾਨੂੰ ਅੱਜ ਤੱਕ ਹਿੰਦੂ ਹੀ ਮੰਨਦਾ ਹੈ। ਅੱਜ ਸਿੱਖ ਗੁਰੂਆਂ ਅਤੇ ਸਿੱਖ ਮਰਿਆਦਾ ਦਾ ਅਪਮਾਨ ਕਰਨ ਵਾਲਾ ਸਰਕਾਰੀ ਐਸ਼ਪ੍ਰਸਤੀ ਵਿੱਚ ਪਲਦਾ ਹੈ। ਸਿੱਖਾਂ ਦੇ ਕਾਤਲ ਸਨਮਾਨਿਤ ਹੁੰਦੇ ਹਨ। ਹੱਕ ਮੰਗਣ ਵਾਲੇ ਸਿੱਖਾਂ ਨੂੰ ਅੱਤਬਾਦੀ ਕਿਹਾ ਜਾਂਦਾ ਹੈ। ਸਿੱਖ ਨੌਜਵਾਨਾਂ ਨੂੰ ਫੜ ਕੇ ਇੱਕੋ ਹੀ ਕਾਰਣ ਦੱਸਿਆ ਜਾਂਦਾ ਹੈ ਕਿ ਇਹ ਡੇਰਾ ਸਿਰਸਾ ਮੁਖੀ, ਭਨਿਆਰੇਵਾਲਾ ਜਾਂ ਫੇਰ ਆਸ਼ੂਤੋਸ਼ ਨੂੰ ਮਾਰਨਾ ਚਾਹੁੰਦੇ ਸਨ। ਇਹਨਾਂ ਦੁਸ਼ਟਾਂ ਨੂੰ ਸਜਾ ਦੇਣਾ ਸਰਕਾਰ ਅਤੇ ਕਚਹਿਰੀਆਂ ਦਾ ਕੰਮ ਹੈ ਪਰ ਜੇ ਸਰਕਾਰ ਇਹਨਾਂ ਦੁਸ਼ਟਾਂ ਨੂੰ ਪਾਲਣ ਲੱਗ ਜਾਵੇ ਅਤੇ ਬੇਅਦਵੀ ਦਾ ਹੱਕ ਮੰਗਣ ਵਾਲਿਆਂ ਨੂੰ ਅੱਤਬਾਦੀ ਕਹਿਣ ਲੱਗ ਜਾਵੇ ਤਾਂ ਫੇਰ ਸਾਡੀ ਗੁਲਾਮੀ ਦਾ ਅਹਿਸਾਸ ਸਾਨੂੰ ਹੁੰਦਾ ਹੈ। ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭਵਕਾਉਣ ਵਾਲਾ ਸਰਕਾਰੀ ਹਥਿਆਰਾਂ ਦੀ ਛਾਂ ਹੇਠ ਸੁਰੱਖਿਅਤ ਰੱਖਿਆ ਜਾਂਦਾ ਹੈ ਅਤੇ ਇਸ ਦੇ ਉਲਟ ਸਿੱਖਾਂ ਦੇ ਗਾਤਰੇ ਕਿਰਪਾਨ ਵੀ ਬਹੁਤਿਆਂ ਤੋਂ ਬਰਦਾਸ਼ਤ ਨਹੀਂ ਹੁੰਦੀ। ਅਕਾਲ ਤਖਤ ਸਾਹਿਬ ਦਾ ਹੁਕਮ ਨਾਮਾ ਆਇਆ ਕਿ ਡੇਰੇ ਬੰਦ ਕਰਵਾਉਣੇ ਹਨ। ਪਰ ਦਿੱਲੀ ਸਰਕਾਰ ਇਸ ਦੇ ਉਲਟ ਡੇਰੇਦਾਰਾਂ ਨੂੰ ਸੁਰੱਖਿਆ ਮੁਹਈਆ ਕਰਵਾ ਰਹੀ ਹੈ। ਕੀ ਇਹ ਦਿੱਲੀ ਤਖਤ ਦੀ ਅਕਾਲ ਤਖਤ ਨਾਲ ਸਿੱਧੀ ਟੱਕਰ ਨਹੀਂ ਹੈ? ਜੇ ਨਹੀਂ ਤਾਂ ਕੋਈ ਗੱਲ ਨਹੀਂ ਪਰ ਜੇਕਰ ਹਾਂ ਤਾਂ ਫੇਰ ਇਹ ਅਟੱਲ ਸਚਾਈ ਹੈ ਕਿ ਦਿੱਲੀ ਤਖਤ ਹਾਲੇ ਤੱਕ ਜਿੱਤਿਆ ਹੋਇਆ ਹੈ ਕਿਉਂਕਿ ਡੇਰੇ ਅੱਜ ਵੀ ਉਸੇ ਤਰਾਂ ਦੁਕਾਨਾਂ ਚਲਾ ਰਹੇ ਹਨ ਅਤੇ ਉਸੇ ਤਰਾਂ ਨਾਮ ਚਰਚਾਵਾਂ ਪੁਲਿਸ ਸਿਕਿਉਰਟੀ ਵਿੱਚ ਕਰਵਾਈਆਂ ਜਾ ਰਹੀਆਂ ਹਨ। ਇਹ ਹੁਣ ਸਾਨੂੰ ਸੋਚਣਾ ਹੈ ਕਿ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਪੰਜਾਬ ਵਿੱਚ ਵੀ ਜੇਕਰ ਅਸੀਂ ਲਾਗੂ ਨਹੀਂ ਕਰਵਾ ਸਕੇ ਤਾਂ ਸਾਡੇ ਜਿਉਣ ਦਾ ਕਿੰਨਾ ਕੁ ਮਕਸਦ ਹੱਲ ਹੋਇਆ ਹੈ। ਖੈਰ ਜੋ ਮੁੱਦਾ ਆਪਾਂ ਅੱਜ ਫੜਿਆ ਹੈ ਉਹ ਮਹਿੰਗਾਈ ਦਾ ਹੈ। ਹਿੰਦੋਸਤਾਨ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਹਿੰਦੋਸਤਾਨ ਦੇ ਬਾਕੀ ਸੂਬਿਆਂ ਵਾਂਗ ਪੰਜਾਬ ਵੀ ਅੱਜ ਮਹਿੰਗਾਈ ਦੀ ਮਾਰ ਝੇਲ ਰਿਹਾ ਹੈ। ਪਿਛਲੇ ਕੁਝ ਦਿਨਾਂ ਤੋਂ ਕਈ ਅਖਬਾਰ ਅਤੇ ਟੀ. ਵੀ. ਚੈਨਲ ਇਹ ਦੱਸ ਰਹੇ ਹਨ ਕਿ ਪੰਜਾਬ ਦੀ ਫਤਿਹਗੜ੍ਹ ਸਾਹਿਬ ਦੀ ਅਨਾਜ ਮੰਡੀ ਵਿੱਚ ਹੀ ਇੰਨਾਂ ਅਨਾਜ ਪਿਆ ਹੈ ਕਿ ਪੂਰਾ ਹਿੰਦੋਸਤਾਨ ਛੇ ਸਾਲਾਂ ਤੱਕ ਇਹ ਅਨਾਜ ਨਾਲ ਦੋ ਵਕਤ ਦਾ ਖਾਣਾ ਖਾ ਸਕਦਾ ਹੈ। ਪਰ ਇਹ ਅਨਾਜ ਇਹਨਾਂ ਮੰਡੀਆਂ ਵਿੱਚ ਹੀ ਪਿਛਲੇ ਦੋ ਸਾਲਾਂ ਤੋਂ ਸੜ ਰਿਹਾ ਹੈ। ਇਸ ਪਿੱਛੇ ਭਾਰਤੀ ਹਕੂਮਤ ਦੀ ਕੀ ਸ਼ਰਾਰਤ ਹੈ ਇਹ ਤਾਂ ਵਾਹਿਗੁਰੂ ਹੀ ਜਾਣਦਾ ਹੈ। ਪਰ ਅਗਲੀ ਫਸਲ ਸਾਡੀ ਮੰਡੀਆਂ ਵਿੱਚ ਰੁਲਣ ਲਈ ਤਿਆਰ ਹੋ ਚੁੱਕੀ ਹੈ। ਜੋ ਆਟਾ ਅਸੀਂ 20 ਰੁਪਏ ਕਿੱਲੋ ਦੇ ਹਿਸਾਬ ਨਾਲ ਅੱਜ ਖਰੀਦ ਰਹੇ ਹਾਂ ਉਹ ਪੰਜਾਬ ਦੀ ਜੰਤਾ ਨੂੰ 4 ਜਾਂ 5 ਰੁਪਏ ਕਿੱਲੋ ਤੋਂ ਵੱਧ ਨਹੀਂ ਮਿਲਣਾ ਚਾਹੀਦਾ ਬੱਸ ਗੱਲ ਸਹੀ ਨੀਤੀਆਂ ਦੀ ਹੈ। ਅਸੀਂ ਇਸ ਹਿੰਦੋਸਤਾਨ ਸਰਕਾਰ ਦੀਆਂ ਗਲਤ ਨੀਤੀਆਂ ਹੇਠ ਕਿਉਂ ਮਹਿੰਗਾਈ ਦੀ ਮਾਰ ਝੇਲ ਰਹੇ ਹਾਂ? ਕਿਉਂ ਸਾਡਾ ਕਿਸਾਨ ਇੰਨਾਂ ਅੰਨ ਪੈਦਾ ਕਰਨ ਤੋਂ ਬਾਅਦ ਵੀ ਕਰਜੇ ਹੇਠ ਹੈ? ਕਿਉਂ ਸਰਕਾਰ ਕਹਿੰਦੀ ਹੈ ਕਿ ਆਤਮ ਹੱਤਿਆ ਕਰਨ ਵਾਲੇ ਬਹੁਤੇ ਕਿਸਾਨ ਨਸ਼ੇ ਦੇ ਸ਼ਿਕਾਰ ਸਨ? ਕੀ ਸਰਕਾਰ ਦੇ ਕਿਸੇ ਮਨਿਸਟਰ ਨੇ ਇਹ ਵੇਖਿਆ ਹੈ ਕਿ ਇੱਕ ਕਿਸਾਨ ਕਿਵੇਂ ਆਪਣੀ ਧੀ ਦਾ ਵਿਆਹ ਕਰਦਾ ਹੈ? ਕੀ ਕਿਸੇ ਸਰਕਾਰ ਨੇ ਇਹ ਵੇਖਿਆ ਹੈ ਕਿ ਕਿਵੇਂ ਬੈੰਕਾਂ ਵਾਲੇ ਆ ਕੇ ਇਸ ਅੰਨ ਦਾਤੇ ਦਾ ਸਰੇਆਮ ਪਿੰਡ ਵਿੱਚ ਅਪਮਾਨ ਕਰਦੇ ਹਨ? ਜੇਕਰ ਹਿੰਦੋਸਤਾਨ ਸਰਕਾਰ ਸਾਡੀਆਂ ਫਸਲਾਂ ਦਾ ਸਹੀ ਮੁੱਲ ਨਹੀਂ ਦੇ ਸਕਦੀ ਤਾਂ ਕਿਉਂ ਅਸੀਂ ਆਪਣੀਆਂ ਫਸਲਾਂ ਸਿੱਧੀਆਂ ਦੂਜੇ ਮੁਲਕਾਂ ਨੂੰ ਨਹੀਂ ਵੇਚ ਸਕਦੇ? ਕਿਉਂ ਪੰਜਾਬ ਦੀ ਹੱਦ ਦੇ ਨਾਲ ਹਿਮਾਚਲ ਦੇ ਨਾਲਾਗੜ੍ਹ ਅਤੇ ਬੱਦੀ ਇਲਾਕੇ ਵਿੱਚ ਹੀ ਇੰਡਸਟਰੀ ਏਰੀਆ ਤਿਆਰ ਕਰ ਕੇ ਉਹਨਾਂ ਨੂੰ ਟੈਕਸਾਂ ਵਿੱਚ ਰਿਅਇਤ ਅਤੇ ਪੂਰੀ ਬਿਜਲੀ, ਪਾਣੀ ਦੀ ਸਪਲਾਈ ਸਸਤੇ ਰੇਟ ਤੇ ਦਿੱਤੀ ਜਾ ਰਹੀ ਹੈ? ਕੀ ਇਹ ਪੰਜਾਬ ਦੀ ਇੰਡਸਟਰੀ ਨੂੰ ਖਤਮ ਕਰਨ ਦਾ ਉਪਰਾਲਾ ਨਹੀ ਹੈ? ਪੂਰੇ ਹਿੰਦੋਸਤਾਨ ਦੀ 125 ਕਰੋੜ ਦੀ ਆਬਾਦੀ ਨੂੰ ਕੁੱਲ 25000-30000 ਦੇ ਕਰੀਬ ਸਭ ਤੋਂ ਬੇਈਮਾਨ ਨੇਤਾ ਭੁੱਖਮਰੀ ਵੱਲ ਘੱਲ ਰਹੇ ਹਨ। ਕੀ ਅਸੀਂ ਸਭ ਕੁਝ ਹੁੰਦੇ ਹੋਏ ਵੀ ਆਪਣੇ ਆਪ ਨੂੰ ਇਹਨਾਂ ਨੇਤਾਵਾਂ ਦਾ ਸ਼ਿਕਾਰ ਬਣਾ ਲਈਏ?
ਜੇਕਰ ਨਹੀਂ ਤਾਂ ਇੱਕੋ ਹੀ ਹੱਲ ਹੈ ਕਿ ਆਨੰਦਪੁਰ ਸਾਹਿਬ ਦਾ ਪੂਰਾ ਮਤਾ ਪਾਸ ਕਰਵਾਈਏ ਅਤੇ ਆਪਣੇ ਹਿਸਾਬ ਨਾਲ ਆਪਣਾ ਸੰਵੀਧਾਨ ਲਾਗੂ ਕਰਕੇ ਪੰਜ ਪਿਆਰਿਆਂ ਦੀ ਅਗਵਾਹੀ ਵਾਲਾ ਖਾਲਸਾ ਰਾਜ ਜਿਸ ਵਿੱਚ ਹਰ ਫੈਂਸਲਾ ਧਰਮ ਦੇ ਆਧਾਰ ਤੇ ਬਿਨਾ ਕਿਸੇ ਪੱਖ ਪਾਤ ਤੋਂ ਸਰਬੱਤ ਦੇ ਭਲੇ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਜਾਵੇਗਾ ਦੀ ਸਧਾਪਨਾ ਕਰੀਏ।
“ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ” ॥

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: