ਕੌਮਾਂਤਰੀ ਖਬਰਾਂ » ਸਿੱਖ ਖਬਰਾਂ

ਕੈਲੀਫੋਰਨੀਆ ਦੇ ਡੈਮ ਦੇ ਖਤਰੇ ਨੂੰ ਦੇਖਦੇ ਹੋਏ ਪੀੜਤਾਂ ਲਈ ਗੁਰਦੁਆਰਿਆਂ ਵਿੱਚ ਲੱਗੇ ਲੰਗਰ

February 15, 2017 | By

ਵਾਸ਼ਿੰਗਟਨ: ਕੈਲੀਫੋਰਨੀਆ ਵਿੱਚ ਭਾਰੀ ਮੀਂਹ ਤੋਂ ਬਾਅਦ ਔਰੋਵਿਲੇ ਡੈਮ ਟੁੱਟਣ ਦੇ ਖ਼ਤਰੇ ਕਰਕੇ ਖਾਲੀ ਕਰਵਾਏ ਗਏ ਯੂਬਾ ਸਿਟੀ ਦੇ ਵਸਨੀਕਾਂ ਨੂੰ ਰਾਜਧਾਨੀ ਸੈਕਰਾਮੈਂਟੋ ਸਥਿਤ ਕਈ ਗੁਰਦੁਆਰਿਆਂ ਵੱਲੋਂ ਲੰਗਰ ਅਤੇ ਸਰ੍ਹਾਂ ’ਚ ਠਹਿਰ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਇਸ ਬਿਪਤਾ ਦੀ ਘੜੀ ਵਿੱਚ ਲੋਕਾਂ ਦੀ ਮਦਦ ਲਈ ਸਿੱਖ ਭਾਈਚਾਰੇ ਵੱਲੋਂ ਗੁਰਦੁਆਰਿਆਂ ਵਿੱਚ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।

ਕੈਲੀਫੋਰਨੀਆ: ਔਰੋਵਿਲੇ ਡੈਮ ਟੁੱਟਣ ਦਾ ਖ਼ਤਰਾ

ਕੈਲੀਫੋਰਨੀਆ: ਔਰੋਵਿਲੇ ਡੈਮ ਟੁੱਟਣ ਦਾ ਖ਼ਤਰਾ

ਔਰੋਵਿਲੇ ਡੈਮ ਉਛਲਣ ਕਰਕੇ ਕੁੱਲ 18,80,000 ਆਬਾਦੀ, ਜਿਸ ਵਿੱਚ ਕਰੀਬ 20 ਹਜ਼ਾਰ ਸਿੱਖ-ਅਮਰੀਕੀ ਸ਼ਾਮਲ ਹਨ, ਵਾਲੀ ਇਸ ਵਾਦੀ ਦੇ ਵਸਨੀਕਾਂ ਨੂੰ ਐਤਵਾਰ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ’ਤੇ ਜਾਣ ਦੇ ਆਦੇਸ਼ ਦਿੱਤੇ ਗਏ ਸਨ। ਯੂਬਾ ਸਿਟੀ ਵਿੱਚ ਕਰੀਬ 13 ਫੀਸਦੀ ਸਿੱਖ-ਅਮਰੀਕੀ ਵਸੇ ਹੋਏ ਹਨ। ਯੂਬਾ ਕਾਊਂਟੀ ਦੇ ਵਾਦੀ ਵਿਚਲੇ ਇਲਾਕੇ ਹਾਲਵੁੱਡ, ਮੇਰੀਸਵਿਲੇ, ਓਲਿਵਹਰਸਟ, ਲਿੰਡਾ ਅਤੇ ਪਲੱਮਸ ਲੇਕ ਖਾਲੀ ਕਰਵਾਏ ਗਏ ਹਨ। ਔਰੋਵਿਲੇ ਡੈਮ ਦੇ ਪ੍ਰਬੰਧਕਾਂ ਨੇ ਡੈਮ ਵਿੱਚੋਂ ਉੱਛਲ ਰਹੇ ਪਾਣੀ ਨੂੰ ਰੋਕਣ ਲਈ ਪੱਥਰਾਂ ਦੇ ਭਰੇ ਗੱਟੇ ਲਾ ਕੇ ਬੰਨ੍ਹ ਲਾਇਆ। ਕਈ ਘੰਟਿਆਂ ਬਾਅਦ ਡੈਮ ਵਿੱਚ ਪਾਣੀ ਦਾ ਪੱਧਰ ਕੁਝ ਨੀਵਾਂ ਹੋਇਆ ਅਤੇ ਪਾਣੀ ਉਛਲਣਾ ਵੀ ਘੱਟ ਹੋਇਆ, ਜਿਸ ਨਾਲ ਹਾਲਾਤ ਵਿੱਚ ਕੁਝ ਸੁਧਾਰ ਆਇਆ।

ਸਮਾਜ ਸੇਵੀ ਹਰਜਿੰਦਰ ਸਿੰਘ ਕੁਕਰੇਜਾ ਨੇ ਟਵੀਟ ਕੀਤਾ, “ਸੈਕਰਾਮੈਂਟੋ ਦੇ ਸਿੱਖ ਗੁਰਦੁਆਰਿਆਂ ਵੱਲੋਂ ਹੜ੍ਹਾਂ ਦੇ ਖ਼ਤਰੇ ਕਾਰਨ ਪ੍ਰਭਾਵਿਤ ਹੋਏ ਲੋਕਾਂ ਨੂੰ ਲੰਗਰ ਵਰਤਾਏ ਜਾ ਰਹੇ ਹਨ ਅਤੇ ਰਹਿਣ ਲਈ ਜਗ੍ਹਾ ਵੀ ਦਿੱਤੀ ਜਾ ਰਹੀ ਹੈ। ਯੂਬਾ ਸਿਟੀ ਵਿੱਚੋਂ ਘਰ ਛੱਡ ਕੇ ਆ ਰਹੇ ਸਾਰੇ ਲੋਕਾਂ ਲਈ ਗੁਰਦੁਆਰੇ ਖੁੱਲ੍ਹੇ ਹਨ।”

ਸੈਕਰਾਮੈਂਟੋ ਦੇ ਮੇਅਰ ਡੈਰਲ ਸਟੇਨਬਰਗ ਨੇ ਟਵੀਟ ਕੀਤਾ, “ਲੋਕ ਆਸ-ਪਾਸ ਦੇ ਗੁਰਦੁਆਰਿਆਂ ਦੀਆਂ ਸਰਾਵਾਂ ਵਿੱਚ ਜਾ ਕੇ ਰਹਿ ਸਕਦੇ ਹਨ ਅਤੇ ਉੱਥੇ ਖਾਣ-ਪੀਣ ਦਾ ਪ੍ਰਬੰਧ ਵੀ ਹੈ।” ਰਾਜਧਾਨੀ ਦੇ ਡਾ. ਗੁਰਤੇਜ ਸਿੰਘ ਚੀਮਾ ਨੇ ਦੱਸਿਆ ਕਿ ਖਾਲੀ ਕਰਵਾਏ ਗਏ ਯੂਬਾ ਸਿਟੀ ਦੇ ਵਸਨੀਕਾਂ ਦੀ ਮਦਦ ਲਈ ਉਹ ਤਿਆਰ-ਬਰ-ਤਿਆਰ ਹਨ।

ਉਨ੍ਹਾਂ ਕਿਹਾ ਕਿ ਯੂਬਾ ਸਿਟੀ ਛੱਡ ਰਹੇ ਲੋਕਾਂ ਲਈ ਗੁਰਦੁਆਰਾ ਸਭ ਤੋਂ ਨੇੜੇ ਸਥਿਤ ਹੈ। ਉਨ੍ਹਾਂ ਦੱਸਿਆ, “ਸਾਡੇ ਕੋਲ ਲੰਗਰ ਦਾ ਪ੍ਰਬੰਧ ਹੈ ਅਤੇ ਘੱਟੋ-ਘੱਟ 50 ਲੋਕਾਂ ਦੇ ਰਹਿਣ ਲਈ ਜਗ੍ਹਾ ਦਾ ਪ੍ਰਬੰਧ ਵੀ ਹੈ।” ਉਨ੍ਹਾਂ ਕੋਲ ਠਹਿਰ ਲਈ ਲਗਭਗ ਤਿੰਨ ਪਰਿਵਾਰ ਆ ਚੁੱਕੇ ਹਨ ਅਤੇ ਕੁਝ ਹੋਰਾਂ ਨੇ ਗੁਰਦੁਆਰੇ ਵਿੱਚ ਰਹਿਣ ਸਬੰਧੀ ਸੰਪਰਕ ਕੀਤਾ ਹੈ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Sikh Gurdwara Sahibs Open Their Doors To Oroville Dam Evacuees in Northern California (USA)

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,