Tag Archive "baldev-singh-sirsa"

ਮੱਕੜ ਦੇ ਪ੍ਰਧਾਨਗੀ ਕਾਲ ‘ਚ ਇਕੋ ਦਿਨ ਖਰੀਦੀ 61 ਏਕੜ ਜ਼ਮੀਨ ਦੀ ਨਿਰਪੱਖ ਜਾਂਚ ਹੋਵੇ: ਬਲਦੇਵ ਸਿੰਘ ਸਿਰਸਾ

ਸ਼੍ਰੋਮਣੀ ਕਮੇਟੀ ਵਲੋਂ ਸਾਬਕਾ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਦੇ ਕਾਰਜਕਾਲ ਦੌਰਾਨ ਅਨੰਦਪੁਰ ਸਾਹਿਬ ਵਿਖੇ ਮਹਿਜ਼ 70 ਲਖ ਰੁਪਏ ਦੀ ਕੀਮਤ ਵਾਲੀ ਕੋਠੀ ਨੂੰ 2 ਕਰੋੜ ਸੱਤਰ ਲੱਖ ਰੁਪਏ ਵਿੱਚ ਖਰੀਦਣ ਦਾ ਮਾਮਲਾ ਅਜੇ ਠੰਡਾ ਨਹੀਂ ਹੋਇਆ ਕਿ ਮੱਕੜ ਦੇ ਕਾਰਜਕਾਲ ਦੌਰਾਨ ਹੀ ਇੱਕੋ ਦਿਨ ਵਿੱਚ ਤਿੰਨ ਵੱਖ-ਵੱਖ ਨਾਵਾਂ ਹੇਠ 61 ਏਕੜ ਜ਼ਮੀਨ ਖਰੀਦੇ ਜਾਣ ਦਾ ਮਾਮਲਾ ਸਾਹਮਣੇ ਆ ਗਿਆ ਹੈ। ਕਰੋੜਾਂ ਰੁਪਏ ਦੀ ਲਾਗਤ ਵਾਲੀ ਇਹ ਜ਼ਮੀਨ ਖਰੀਦਣ ਵਾਲਿਆਂ ਵਿੱਚ ਅਵਤਾਰ ਸਿੰਘ ਮੱਕੜ ਦੇ ਪੁੱਤਰ, ਅਨੰਦਪੁਰ ਸਾਹਿਬ ਦੇ ੳੇੁਸ ਵੇਲੇ ਦੇ ਮੈਨੇਜਰ ਸੁਖਵਿੰਦਰ ਸਿੰਘ ਗਰੇਵਾਲ ਅਤੇ ਇਕ ਕਮੇਟੀ ਮੈਂਬਰ ਦਲਜੀਤ ਸਿੰਘ ਭਿੰਡਰ ਸ਼ਾਮਿਲ ਹਨ।

ਵਿਵਾਦਤ ਪੁਸਤਕ ‘ਸਿੱਖ ਇਤਿਹਾਸ (ਹਿੰਦੀ)’ ਦੇ ਪੰਜਾਬੀ ਪ੍ਰਕਾਸ਼ਨ ਦਾ ਮਾਮਲਾ ਪੁਜਾ ਅਦਾਲਤ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਸਾਲ 2005 ਵਿੱਚ ਛਾਪੀ ਗਈ ਵਿਵਾਦਤ ਪੁਸਤਕ ‘ਸਿੱਖ ਇਤਿਹਾਸ (ਹਿੰਦੀ)’ ਨਾਲ ਸਬੰਧਤ ਕਿਸੇ ਵੀ ਦੋਸ਼ੀ ਖਿਲਾਫ ਕਾਰਵਾਈ ਨਾ ਹੋਣ ਕਾਰਣ ਇਸੇ ਪੁਸਤਕ ਦੇ ਬਾਜ਼ਾਰ ਵਿੱਚ ਵਿਕ ਰਹੇ ਪੰਜਾਬੀ ਤਰਜ਼ਮੇ ਨੂੰ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਦੱਸਦਿਆਂ ਲੋਕ ਭਲਾਈ ਇਨਸਾਫ ਵੈਲਫੈਅਰ ਸੁਸਾਇਟੀ (ਰਜਿ) ਦੇ ਅਹੁਦੇਦਾਰਾਂ ਨੇ ਡਿਊਟੀ ਮੈਜਿਸਟਰੇਟ ਅੰਮ੍ਰਿਤਸਰ ਦੀ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ।

ਸਿੱਖ ਜਥੇਬੰਦੀਆਂ ਭਾਰਤੀ ਸੰਵਿਧਾਨ ਵਿਰੁੱਧ 25 ਜਨਵਰੀ ਨੂੰ ਅੰਮ੍ਰਿਤਸਰ ਵਿਖੇ ਕਰਨਗੀਆਂ ਰੋਹ ਭਰਿਆ ਮੁਜ਼ਾਹਰਾ

ਭਾਰਤੀ ਗਣਤੰਤਰ ਦਿਵਸ ਨੂੰ ਪੰਜਾਬ ਅਤੇ ਸਿੱਖਾਂ ਲਈ ਵਿਸਾਹਘਾਤ ਦਿਹਾੜੇ ਵਜੋਂ ਮੰਨਦੇ ਹੋਏ, ਦਲ ਖਾਲਸਾ ਆਪਣੇ ਸਹਿਯੋਗੀ ਦਲਾਂ ਨਾਲ ਮਿਲਕੇ ਸੰਵਿਧਾਨ ਅਤੇ ਕਾਲੇ ਕਾਨੂੰਨਾਂ ਦੀ ਛੱਤਰ-ਛਾਇਆ ਹੇਠ ਪੰਜਾਬ ਦੀ ਹੋਈ ਲੁੱਟ-ਖਸੁੱਟ ਅਤੇ ਸਿੱਖਾਂ ਉਤੇ ਹੋਏ ਅੱਤਿਆਚਾਰਾਂ ਅਤੇ ਵਧੀਕੀਆਂ ਵਿਰੁੱਧ ੨੫ ਜਨਵਰੀ ਨੂੰ ਅੰਮ੍ਰਿਤਸਰ ਸਾਹਿਬ ਵਿਖੇ ਰੋਹ ਭਰਿਆ ਮੁਜ਼ਾਹਰਾ ਕਰੇਗਾ।

ਵਿਸ਼ੇਸ਼: ਹਰੀਕੇ ਮੋਰਚੇ ਦੇ ਤਾਜ਼ਾ ਹਾਲਾਤ (24 ਅਕਤੂਬਰ, 2015)

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਿੰਡ ਬਰਗਾੜੀ ਵਿੱਚ ਹੋਈ ਬੇਅਦਬੀ ਦੇ ਰੋਸ ਵਜੋਂ ਹਰੀ ਕੇ ਪੱਤਣ ਦੇ ਪੁਲ ‘ਤੇ ਲੱਗੇ ਮੋਰਚੇ ‘ਤੇ ਹਾਲਾਤ ਅੱਜ ਤਨਾਅ ਪੁਰਨ ਹੋ ਗਰੇ , ਜਦ ਮੋਰਚੇ ਡਟੇ ਸੈਕੜਿਆਂ ਦੀ ਗਿਣਤੀ ਵਿੱਚ ਸਿੰਘਾਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਵੱਲੋਂ ਮੁਅੱਤਲ ਕੀਤੇ ਪੰਜ ਪਿਆਰਿਆਂ ਦੀ ਬਹਾਲੀ ਦੀ ਮੰਗ ਕਰ ਦਿੱਤੀ।

ਕੋਹਲੀ ਦੀ ਬਹਾਲੀ ਦਾ ਕੇਸ ਗੁਰਦੁਆਰਾ ਜੂਡੀਸ਼ੀਅਲ ਕਮਿਸ਼ਨ ਕੋਲ ਪਹੁੰਚਿਆ, ਸਿੱਖ ਆਗੂ ਸਿਰਸਾ ਨੇ ਪਾਈ ਪਟੀਸ਼ਨ

ਸ਼੍ਰੋਮਣੀ ਕਮੇਟੀ ਦੇ ਚਾਰਟਡ ਅਕਾਊਟੈਂਟ ਐੱਸ. ਐੱਸ ਕੋਹਲੀ ਨੂੰ ਬਰਤਰਫੀ ਤੋਂ ਬਾਅਦ ਗੈਰ ਕਾਨੂੰਨੀ ਢੰਗ ਨਾਲ ਦੁਬਾਰਾ ਬਹਾਲ ਕਰਨ ਦੇ ਕਮੇਟੀ ਦੇ ਫੈਸਲੇ ਨੂੰ ਸਿੱਖ ਆਗੂ ਬਲਦੇਵ ਸਿੰਘ ਸਿਰਸਾ ਵੱਲੋਂ ਗੁਰਦੁਆਰਾ ਜ਼ੁਡੀਸ਼ੀਅਲ ਕਮੀਸ਼ਨ ਕੋਲ ਪਾੲ ਿਪਟੀਸ਼ਨ ਵਿੱਚ ਚੁਣੌਤੀ ਦਿੰਦਿਆਂ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਤੇ ਸਕੱਤਰ ਨੂੰ ਗੈਰ¸ਕਾਨੂੰਨੀ ਨਿਯੁਕਤੀ ਲਈ ਜ਼ਿੰਮੇਵਾਰ ਠਹਿਰਾਉਂਦਿਆਂ ਉਨ੍ਹਾਂ ਦੇ ਕੰਮਕਾਜ 'ਤੇ ਰੋਕ ਲਾਉਣ ਦੇ ਨਾਲ-ਨਾਲ ਸ: ਕੋਹਲੀ ਨੂੰ ਤੁਰੰਤ ਬਰਤਰਫ਼ ਕਰਨ ਦੀ ਮੰਗ ਕੀਤੀ ਹੈ ।

ਕੀਰਤਨ ਪ੍ਰਸਾਰਣ ਬਾਰੇ ਪਟੀਸ਼ਨ ਸਿੱਖ ਗੁ: ਜੁ: ਕਮਿਸ਼ਨ ਵੱਲੋਂ ਰੱਦ; ਉੱਚ ਅਦਾਲਤ ਤੱਕ ਪਹੁੰਚ ਕਰਾਂਗੇ: ਸਿਰਸਾ

ਅੰਮ੍ਰਿਤਸਰ (23 ਦਸੰਬਰ, 2011): ਸਿੱਖ ਗੁਰੂਦੁਆਰਾ ਜੁਡੀਸ਼ੀਅਲ ਕਮਿਸ਼ਨ ਵੱਲੋਂ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੂੰ 58 ਸਾਲ ਤੋਂ ਉਮਰ ਤੋਂ ਵੱਧ ਨੌਕਰੀ ਕਰਦੇ ਮੁਲਾਜ਼ਮਾਂ ਦੀ ਛਾਂਟੀ ਕਰਨ ਦੇ ਕੇ ਦਿੱਤੇ ਗਏ ਝਟਕੇ ਤੋਂ ਬਾਅਦ ਕਮਿਸ਼ਨ ਨੇ ਸਰੋਮਣੀ ਕਮੇਟੀ ਨੂੰ ਰਾਹਤ ਦਿੰਦਿਆ ਸ੍ਰੀ ਦਰਬਾਰ ਸਾਹਿਬ ਤੋ ਪੀ.ਟੀ.ਸੀ ਵੱਲੋਂ ਰੀਲੇਅ ਕੀਤੇ ਜਾਂਦੀ ਬਾਣੀ ਨੂੰ ਬੰਦ ਕਰਾਉਣ ਲਈ ਪਾਈ ਗਈ ਰਿੱਟ ਨੂੰ ਖਾਰਜ ਕਰ ਦਿੱਤਾ ਹੈ ਕਿਉਕਿ ਪਟੀਸ਼ਨਰ ਵੱਲੋਂ ਲਗਾਏ ਗਏ ਦੋਸ਼ ਸਹੀ ਸਿੱਧ ਨਹੀ ਹੋਏ।

ਬਾਦਲ ਵਲੋਂ ਚੋਣ ਜ਼ਾਬਤੇ ਦੀ ਕੀਤੀ ਜਾ ਰਹੀ ਉਲੰਘਣਾ ਦੇ ਸਬੂਤਾਂ ਸਹਿਤ ਹਾਈ ਕੋਰਟ ਵਿੱਚ ਪਾਈ ਜਾਵੇਗੀ ਪਟੀਸ਼ਨ: ਭਾਈ ਬਲਦੇਵ ਸਿੰਘ ਸਿਰਸਾ

ਬਠਿੰਡਾ (14 ਅਗਸਤ, 2011): ਬਾਦਲ ਕੇ ਸਰਕਾਰੀ ਅਤੇ ਸ਼੍ਰੋਮਣੀ ਕਮੇਟੀ ਸਾਧਨਾਂ ਦੀ ਚੋਣਾਂ ਵਿੱਚ ਦੁਰਵਰਤੋਂ ਕਰ ਰਹੇ ਹਨ, ਇਸ ਦੀ ਸਬੂਤਾਂ ਸਹਿਤ ਗੁਰਦੁਆਰਾ ਚੋਣ ਕਮਸ਼ਿਨ ਅਤੇ ਗੁਰਦੁਆਰਾ ਜੁਡੀਸ਼ਲ ਕਮਿਸ਼ਨ ਕੋਲ ਕੀਤੀ ਸ਼ਿਕਾਇਤ ਦਰਜ਼ ਕਰਵਾਈ ਜਾ ਚੁੱਕੀ ਹੈ, ਤੇ ਹਾਈ ਕੋਰਟ ਵਿੱਚ ਰਿੱਟ ਪਟੀਸ਼ਨ ਪਾਉਣ ਲਈ ਸਾਰੇ ਸਬੂਤ ਆਪਣੇ ਵਕੀਲ ਕੋਲ ਭੇਜ ਦਿੱਤੇ ਹਨ ਤੇ ਇੱਕ ਦੋ ਦਿਨਾਂ ਵਿੱਚ ਪਟੀਸ਼ਨ ਫਾਈਲ ਕਰ ਦਿੱਤੀ ਜਾਵੇਗੀ।

ਕੇਂਦਰੀ ਜੇਲ ’ਚ ਨਸ਼ਿਆਂ ਦੇ ਕਾਰੋਬਾਰ ਦੀ ਸੀ.ਬੀ.ਆਈ. ਪੜਤਾਲ ਕਰਵਾਈ ਜਾਵੇ : ਸਿਰਸਾ

ਅਜਨਾਲਾ/ਅੰਮ੍ਰਿਤਸਰ (26 ਮਈ, 2011): ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਬਲਦੇਵ ਸਿੰਘ ਸਿਰਸਾ ਨੇ ਡੀ ਸੀ ਕਾਹਨ ਸਿੰਘ ਪੰਨੂ ਨੂੰ ਮੰਗ ਪੱਤਰ ਦੇ ਕੇ ਕੇਂਦਰੀ ਜੇਲ ਅੰਮ੍ਰਿਤਸਰ ਵਿਚ ਚਲ ਰਹੇ ਨਸ਼ਿਆਂ ਦੇ ਕਾਰੋਬਾਰੇ ਦੀ ਸੀ ਬੀ ਆਈ ਪੜਤਾਲ ਦੀ ਮੰਗ ਕੀਤੀ।

ਹਰ ਗੱਲ ਲਈ ਕੇਂਦਰ ਸਰਕਾਰ ਨੂੰ ਦੋਸ਼ੀ ਦੱਸ ਕੇ ਬਾਦਲ ਦੋਸ਼ ਮੁਕਤ ਨਹੀਂ ਹੋ ਸਕਦਾ: ਭਾਈ ਸਿਰਸਾ

ਅੰਮ੍ਰਿਤਸਰ (7 ਮਈ, 2011): ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕੇਂਦਰ ਸਰਕਾਰ ਬੇਸ਼ੱਕ ਯੂਪੀਏ ਦੀ ਹੋਵੇ ਜਾਂ ਐਨਡੀਏ ਦੀ ਉਹ ਹਮੇਸ਼ਾਂ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਦੀ ਹੈ ਪਰ ਹਰ ਗੱਲ ਲਈ ਕੇਂਦਰ ਸਰਕਾਰ ਨੂੰ ਦੋਸ਼ੀ ਦੱਸ ਕੇ ਸੁਰਖ਼ੁਰੂ ਹੋਣਾ ਆਪਣੀ ਨਾ-ਕਾਮਯਾਬੀ ਨੂੰ ਛੁਪਾਉਣ ਦੇ ਤੁਲ ਹੈ।

« Previous Page