Tag Archive "jagmeet-singh-brar"

ਕੁਰਾਨ ਬੇਅਦਬੀ ਮਾਮਲਾ: ਭਾਈ ਮੰਡ, ਭਗਵੰਤ ਮਾਨ, ਜਗਮੀਤ ਬਰਾੜ ਆਦਿ ਮਲੇਰਕੋਟਲਾ ਪਹੁੰਚੇ

ਪਿਛਲੇ ਕੁਝ ਸਮੇਂ ਤੋਂ ਪੰਜਾਬ ਵਿਚ ਕਦੇ ਗੁਰੂ ਗ੍ਰੰਥ ਸਾਹਿਬ ਕਦੇ ਕਿਸੇ ਹੋਰ ਧਰਮ ਗ੍ਰੰਥ ਦੇ ਅਪਮਾਨ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਹੁਣ ਤਾਜ਼ਾ ਖ਼ਬਰ ਰਮਜ਼ਾਨ ਦੇ ਮਹੀਨੇ ਵਿਚ ਮਲੇਰਕੋਟਲਾ ਵਿਖੇ ਕੁਰਾਨ ਸ਼ਰੀਫ ਦੀ ਬੇਅਦਬੀ ਦੀ ਖ਼ਬਰ ਆਈ। ਜਿਸ ਤੋਂ ਬਾਅਦ ਰੋਸ ਪ੍ਰਦਰਸ਼ਨਾਂ ਅਤੇ ਹਿੰਸਾ ਵਿਚ ਕਾਫੀ ਮਾਲੀ ਨੁਕਸਾਨ ਹੋਇਆ, ਕਈ ਪ੍ਰਦਰਸ਼ਨਕਾਰੀ ਅਤੇ ਪੁਲਿਸ ਮੁਲਾਜ਼ਮ ਗੰਭੀਰ ਜ਼ਖਮੀ ਵੀ ਹੋਏ।

ਜਗਮੀਤ ਬਰਾੜ ਨੇ ਚੱਪੜਚਿੜੀ ’ਚ ਵੱਡਾ ਇਕੱਠ ਕਰਕੇ ਕੈਪਟਨ ਬਾਦਲ ਨੂੰ ਲਾਂਭੇ ਕਰਨ ਦਾ ਐਲਾਨ ਕੀਤਾ

ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਨੇ ਕਾਂਗਰਸ ਤੋਂ ਬਾਹਰ ਜਾਣ ਪਿੱਛੋਂ ਪੰਜਾਬ ਅੰਦਰ ਨਵੀਂ ਸਿਆਸੀ ਜ਼ਮੀਨ ਦੀ ਤਲਾਸ਼ ਵਿਚ ਚੱਪੜਚਿੜੀ ਦੇ ਇਤਿਹਾਸਕ ਮੈਦਾਨ ਵਿਚ ਕੀਤੇ ਪ੍ਰਭਾਵਸ਼ਾਲੀ ਇਕੱਠ ਨਾਲ ਜਿੱਥੇ ਆਪਣੀ ਸਿਆਸੀ ਤਾਕਤ ਦਾ ਪ੍ਰਗਟਾਵਾ ਕੀਤਾ ਹੈ, ਉਥੇ ਉਨ੍ਹਾਂ ਅੱਜ ਇਸ ਇਕੱਠ ਵਿਚ ਸੂਬੇ ਵਿਚੋਂ ਬਾਦਲ ਪਰਿਵਾਰ ਅਤੇ ਕੈਪਟਨ ਅਮਰਿੰਦਰ ਦੇ ਪਰਿਵਾਰ ਦੇ ਪਰਿਵਾਰਵਾਦ ਤੇ ਰਜਵਾੜਾਸ਼ਾਹੀ ਦੇ ਖਿਲਾਫ ਜੰਗ ਦੱਸਦਿਆਂ ਕਿਹਾ ਕਿ ਉਹ ਪੰਜਾਬ ਦੇ ਆਮ ਲੋਕਾਂ, ਕਿਸਾਨਾਂ, ਦਲਿਤਾਂ, ਮਜ਼ਦੂਰਾਂ ਅਤੇ ਸੂਝਵਾਨ ਲੋਕਾਂ ਦੀ ਮਦਦ ਨਾਲ ਪੰਜਾਬ 'ਤੇ ਕਾਬਜ਼ ਬਾਦਲ ਅਤੇ ਅਗਲੀਆਂ ਚੋਣਾਂ ਵਿਚ ਸੱਤਾ ਵਿਚ ਆਉਣ ਦੇ ਸੁਪਨੇ ਲੈਣ ਵਾਲੇ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੀ ਸਿਆਸਤ ਤੋਂ ਲਾਂਭੇ ਕਰਕੇ ਹੀ ਸਾਹ ਲੈਣਗੇ।

ਜਗਮੀਤ ਬਰਾੜ ਵੱਲੋਂ ‘ਸਦੀਵੀਂ ਅਮਨ ਤੇ ਸਰਬੱਤ ਦਾ ਭਲਾ ਕਾਨਫਰੰਸ’ ਦਾ ਐਲਾਨ

ਕਾਂਗਰਸ ਪਾਰਟੀ ਵਿੱਚੋਂ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ਾਂ ਅਧੀਨ ਬਰਖ਼ਾਸਤ ਕੀਤੇ ਜਾਣ ਉਪਰੰਤ ਸਾਬਕਾ ਐਮ.ਪੀ. ਜਗਮੀਤ ਸਿੰਘ ਬਰਾੜ ਨੇ ਕਿਹਾ ਕਿ ਉਹ ਕੋਈ ਵੱਖਰੀ ਪਾਰਟੀ ਨਹੀਂ ਬਣਾਉਣਗੇ, ਬਲਕਿ ਉਹ ਕਿਸੇ ਹਮਖ਼ਿਆਲੀ ਧਿਰ ਨਾਲ ਸਾਂਝ ਪਾਉਣਗੇ। ਇਸ ਤੋਂ ਇਲਾਵਾ ਉਹ ਕਾਂਗਰਸ ਅਤੇ ਅਕਾਲੀ ਦਲ ਦੀ ਹਾਰ ਯਕੀਨੀ ਬਣਾਉਣ ਲਈ ਪੰਜਾਬ ਦੀਆਂ ਬਾਕੀ ਹਮਖ਼ਿਆਲੀ ਰਾਜਸੀ ਧਿਰਾਂ ਨੂੰ ਇੱਕ ਪਲੇਟਫਾਰਮ ’ਤੇ ਇਕੱਠਾ ਕਰਨ ਲਈ ਵੀ ਚਾਰਾਜੋਈ ਕਰਨਗੇ।

ਜਗਮੀਤ ਬਰਾੜ ਦੁਬਾਰਾ ਕਾਂਗਰਸ ਵਿੱਚ ਹੋਏ ਸ਼ਾਮਲ

ਕਾਂਗਰਸ ਦੇ ਸਿਖਰਲੇ ਨੇਤਾਵਾਂ ਖਿਲਾਫ ਬਿਆਨਬਾਜ਼ੀ ਕਰਨ ਕਰਕੇ ਪਾਰਟੀ ਵਿੱਚੋਂ ਕੱਢੇ ਗਏ ਪੰਜਾਬ ਦੇ ਸਾਬਕਾ ਐੱਮਪੀ ਜਗਮੀਤ ਸਿਮਘ ਬਰਾੜ ਨੂੰ ਫਿਰ ਕਾਂਗਰਸ ਪਾਰਟੀ ਵਿੱਚ ਸ਼ਾਮਲ ਕਰ ਲਿਆ ਗਿਆ ਹੈ।

ਜਗਮੀਤ ਬਰਾੜ ਦੀ ਪਾਰਲੀਮੈਂਟ ਇਜਲਾਸ ਤੋਂ ਪਹਿਲਾਂ ਕਾਂਗਰਸ ਵਿੱਚ ਵਾਪਸ ਜਾਣ ਦੀ ਸੰਭਾਵਨਾ

ਕਾਂਗਰਸ ਪਾਰਟੀ ਵਿੱਚੋਂ ਪਿਛਲੇ ਸਮੇਂ ਬਾਹਰ ਕੱਢੇ ਗਏ ਪੰਜਾਬ ਦੇ ਤੇਜ ਤਰਾਰ ਆਗੂ ਅਤੇ ਸਾਬਕਾ ਐੱਮ. ਪੀ ਜਗਮੀਤ ਬਰਾੜ ਵੱਲੋਂ ਪਾਰਲੀਮੈਂਟ ਇਜਲਾਸ ਤੋਂ ਪਹਿਲਾਂ ਕਾਂਗਰਸ ਵਿੱਚ ਵਾਪਸ ਪਰਤ ਜਾਣ ਦੀ ਸੰਭਾਵਨਾ ਹੈ।

ਜਗਮੀਤ ਬਰਾੜ ਵੱਲੋਂ ਕਾਂਗਰਸ ਵਿੱਚ ਮੁੜ ਬਹਾਲੀ ਲਈ ਹੱਥ ਪੈਰ ਮਾਰਨੇ ਸ਼ੁਰੂ

ਪੰਜਾਬ ਦੇ ਸਾਬਕਾ ਐੱਮ ਪੀ ਜਗਮੀਤ ਸਿੰਘ ਬਰਾੜ ਜਿੰਨਾਂ ਨੂੰ ਕਾਂਗਰਸ ਪਾਰਟੀ ਦੇ ਸਿਖਰਲੇ ਆਗੂਆਂ ਵਿਰੁੱਧ ਬਿਆਨਬਾਜ਼ੀ ਕਰਨ ਦੇ ਦੋਸ਼ਾਂ ਤਹਿਤ ਪਾਰਟੀ ਵਿੱਚ ਕੱਢ ਦਿੱਤ ਗਿਆ ਸੀ, ਨੇ ਦੁਬਾਰਾ ਕਾਂਗਰਸ ਪਾਰਟੀ ਵਿੱਚ ਆਪਣੀ ਬਹਾਲੀ ਕਰਵਾਉਣ ਲਈ ਹੱਥ ਪੈਰ ਮਾਰਨੇ ਸ਼ੁਰੂ ਕਰਦਿੱਤੇ ਹਨ। ਉਨ੍ਹਾਂ ਨੂੰ ਕਾਂਗਰਸ ਪਾਰਟੀ ਦੀ ਪ੍ਰਧਾਨ ਸੋਨੀਆਂ ਗਾਂਧੀ ਅਤੇ ਰਾਹੁਲ ਗਾਂਧੀ ਖਿਲਾਫ ਬਿਆਨ ਦੇਣ ਕਰਕੇ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਸੀ।

ਜਗਮੀਤ ਸਿੰਘ ਬਰਾੜ ਅੱਜ ਕਰਨਗੇ ਕਾਂਗਰਸ ਛੱਡਣ ਦਾ ਐਲਾਨ

ਪੰਜਾਬ ਕਾਂਗਰਸ ਦੇ ਤੇਜ਼ ਤਰਾਰ ਆਗੂ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਦੀ ਵਰਕਿੰਗ ਕਮੇਟੀ ਦੇ ਸਾਬਕਾ ਮੈਂਬਰ ਸ. ਜਗਮੀਤ ਸਿੰਘ ਬਰਾੜ ਜੋ ਕੋਈ ਮਗਰਲੇ 5 ਮਹੀਨਿਆਂ ਤੋਂ ਪਾਰਟੀ ਤੋਂ ਮੁਅੱਤਲ ਚੱਲ ਰਹੇ ਹਨ ਵੱਲੋਂ ਪਾਰਟੀ ਨੂੰ ਕੱਲ੍ਹ ਅਲਵਿਦਾ ਕਹਿ ਦਿੱਤੇ ਜਾਣ ਦੀ ਸੰਭਾਵਨਾ ਹੈ।

ਜਗਮੀਤ ਬਰਾੜ ਕਾਂਗਰਸ ਪਾਰਟੀ ‘ਚੋਂ ਮੁਅੱਤਲ, ਕਾਂਗਰਸ ਪ੍ਰਧਾਨ ਵੱਲੋਂ ਜ਼ਾਬਤਾ ਕਮੇਟੀ ਦੀ ਸਿਫ਼ਾਰਸ਼ ‘ਤੇ ਲਿਆ ਫ਼ੈਸਲਾ

ਪੰਜਾਬ ਦੇ ਤੇਜਤਰਾਰ ਅਤੇ ਸੀਨੀਅਰ ਕਾਂਗਰਸੀ ਆਗੂ ਜਗਮੀਤ ਸਿੰਘ ਬਰਾੜ ਨੂੰ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆਂ ਗਾਂਧੀ ਅਤੇ ਰਾਹੁਲ ਗਾਂਧੀ ਖਿਲਾਫ ਬਿਆਨ ਦੇਣ ਦੇ ਕਾਰਨ ਪਾਰਟੀ ਵਿੱਚੋਂ ਮੁਅੱਤਲ ਕਰ ਦਿੱਤਾ ਗਿਆ ਹੈ।

« Previous Page