Tag Archive "minorities-in-india"

1984 ਸਿੱਖ ਕਤਲੇਆਮ: ਵਿਸ਼ੇਸ਼ ਜਾਂਚ ਟੀਮ ਵਲੋਂ 199 ਮਾਮਲੇ ਬੰਦ ਕਰਨ ਦੀ ਜਾਂਚ ਲਈ ਕਮੇਟੀ ਬਣਾਈ ਗਈ

ਸੁਪਰੀਮ ਕੋਰਟ ਨੇ 1984 'ਚ ਹੋਏ ਸਿੱਖ ਕਤਲੇਆਮ ਨਾਲ ਸਬੰਧਿਤ 199 ਮਾਮਲੇ ਬੰਦ ਕਰਨ ਦੇ ਵਿਸ਼ੇਸ਼ ਜਾਂਚ ਟੀਮ (ਐਸ. ਆਈ. ਟੀ.) ਦੇ ਫ਼ੈਸਲੇ ਦੀ ਜਾਂਚ ਲਈ ਬੁੱਧਵਾਰ (16 ਅਗਸਤ) ਨੂੰ ਸੁਪਰੀਮ ਕੋਰਟ ਦੇ ਦੋ ਸਾਬਕਾ ਜੱਜਾਂ ਦੀ ਨਿਗਰਾਨ ਕਮੇਟੀ ਬਣਾਈ।

ਮੁਗਲਸਰਾਏ ਰੇਲਵੇ ਸਟੇਸ਼ਨ ਦਾ ਨਾਂ ਬਦਲ ਕੇ ਹਿੰਦੂਵਾਦੀ ਆਗੂ ਦੀਨ ਦਿਆਲ ਉਪਾਧਿਆਏ ਕਰਨ ਦੀਆਂ ਤਿਆਰੀ

ਮੁਗ਼ਲਸਰਾਏ ਰੇਲਵੇ ਸਟੇਸ਼ਨ ਦਾ ਨਾਂ ਬਦਲ ਕੇ ਜਨਸੰਘ (ਭਾਜਪਾ ਦਾ ਪੁਰਾਣਾ ਨਾਂ) ਦੇ ਆਗੂ ਦੀਨ ਦਿਆਲ ਉਪਾਧਿਆਏ ਕਰਨ 'ਤੇ ਅੱਜ (ਸ਼ੁੱਕਰਵਾਰ 4 ਅਗਸਤ) ਰਾਜਸਭਾ 'ਚ ਕਾਫੀ ਗਰਮਾ-ਗਰਮੀ ਰਹੀ। ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰਾਂ ਨੇ ਇਸਦਾ ਵਿਰੋਧ ਕੀਤਾ। ਅਸਲ 'ਚ ਯੂ.ਪੀ. ਦੀ ਯੋਗੀ ਆਦਿਤਨਾਥ ਦੀ ਸਰਕਾਰ ਦੇ ਫੈਸਲੇ ਨੂੰ ਗ੍ਰਹਿ ਮੰਤਰਾਲੇ ਨੇ ਆਪਣੀ ਸਹਿਮਤੀ ਦੇ ਦਿੱਤੀ ਹੈ।

ਪਾਦਰੀ ਕਤਲ ਕੇਸ: ਸੁਖਪਾਲ ਖਹਿਰਾ ਦੇ ਬਿਆਨ ਨੂੰ ਸੰਜੀਦਗੀ ਨਾਲ ਵਿਚਾਰਿਆ ਜਾਵੇ : ਸਿਮਰਨਜੀਤ ਸਿੰਘ ਮਾਨ

ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਵੱਲੋਂ ਲੁਧਿਆਣਾ ਦੇ ਪਾਦਰੀ ਸੁਲਤਾਨ ਮਸੀਹ ਦੇ ਕਤਲ 'ਚ ਹਿੰਦੂਵਾਦੀ ਅਨਸਰਾਂ ਦੇ ਹੱਥ ਹੋਣ ਦੇ ਬਿਆਨ ਦੀ ਸ਼ਲਾਘਾ ਕੀਤੀ ਹੈ। ਸ. ਮਾਨ ਨੇ ਪਾਰਟੀ ਦਫਤਰ ਤੋਂ ਜਾਰੀ ਬਿਆਨ 'ਚ ਕਿਹਾ ਕਿ ਸੁਖਪਾਲ ਖਹਿਰਾ ਦੇ ਦਿੱਤੇ ਬਿਆਨ ਨੂੰ ਸੰਜੀਦਗੀ ਨਾਲ ਲੈਣਾ ਚਾਹੀਦਾ ਹੈ।

ਸਿੱਖਾਂ ਅਤੇ ਮੁਸਲਮਾਨਾਂ ਨੂੰ ਆਪਣੇ ਹੱਕਾਂ ਲਈ ਕੌਮਾਂਤਰੀ ਪੱਧਰ ‘ਤੇ ਇਕੱਠੇ ਹੋਣਾ ਹੋਵੇਗਾ: ਮਾਨ

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਪ੍ਰੈਸ ਬਿਆਨ ਜਾਰੀ ਕਰਕੇ ਇਜ਼ਰਾਇਲ ਵਿਚ ਯਹੂਦੀਆਂ ਨਾਲ ਮੋਦੀ ਦੀ ਹੋ ਰਹੀ ਮੁਲਾਕਾਤ ਉਤੇ ਗਹਿਰੇ ਦੁਖ ਦਾ ਇਜ਼ਹਾਰ ਕੀਤਾ। ਸ. ਮਾਨ ਨੇ ਕਿਹਾ ਕਿ ਭਾਰਤ ਵਿਚ ਮੁਸਲਮਾਨਾਂ ਅਤੇ ਸਿਖਾਂ ਨੂੰ ਫਿਰਕੂ ਹੁਕਮਰਾਨਾਂ ਵਲੋਂ ਕੀਤੇ ਜਾ ਰਹੇ ਜ਼ੁਲਮਾਂ ਨਾਲ ਨਜਿੱਠਣ ਲਈ ਇਕ ਪਲੇਟਫਾਰਮ 'ਤੇ ਇਕੱਠੇ ਹੋਣਾ ਪਵੇਗਾ।

ਭਾਰਤੀ ਫੌਜ ‘ਤੇ ਟਿੱਪਣੀ: ਸਮਾਜਵਾਦੀ ਪਾਰਟੀ ਦੇ ਆਗੂ ਆਜ਼ਮ ਖਾਨ ‘ਤੇ “ਦੇਸ਼ਧ੍ਰੋਹ” ਦਾ ਮੁਕੱਦਮਾ ਦਰਜ

ਉੱਤਰ ਪ੍ਰਦੇਸ਼ ਦੀ ਸਾਬਕਾ ਸਰਕਾਰ 'ਚ ਮੰਤਰੀ ਰਹੇ ਆਜ਼ਮ ਖਾਨ 'ਤੇ ਬਿਜਨੌਰ 'ਚ "ਦੇਸ਼ਧ੍ਰੋਹ" ਦਾ ਮੁਕੱਦਮਾ ਦਰਮ ਹੋਇਆ ਹੈ। ਬਿਜਨੌਰ ਦੇ ਪੁਲਿਸ ਕਪਤਾਨ ਅਤੁਲ ਸ਼ਰਮਾ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਕਿ ਆਜ਼ਮ ਖਾਨ 'ਤੇ ਆਈ.ਪੀ.ਸੀ. ਦੀ ਧਾਰਾ 124 ਏ, 131 ਅਤੇ 505 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।

ਹਿੰਦੂਤਵੀ ਭੀੜ ਵਲੋਂ ਜੁਨੈਦ ਨੂੰ ਕਤਲ ਕਰਨ ਦੇ ਵਿਰੋਧ ‘ਚ ਚੰਡੀਗੜ੍ਹ ਵਿਖੇ ਰੋਸ ਵਿਖਾਵਾ

ਹਿੰਦੂਤਵੀ ਭੀੜ ਵੱਲੋਂ ਧਾਰਮਿਕ ਘੱਟਗਿਣਤੀਆਂ ਅਤੇ ਦਲਿਤਾਂ ਦੇ ਕਤਲ ਕੀਤੇ ਜਾਣ ਦੇ ਵਿਰੋਧ ’ਚ ਚੰਡੀਗੜ੍ਹ ਦੇ ਵਸਨੀਕਾਂ ਨੇ ਬੁੱਧਵਾਰ ‘ਨੌਟ ਇਨ ਮਾਈ ਨੇਮ’ ਬੈਨਰ ਤਹਿਤ ਪ੍ਰਦਰਸ਼ਨ ਕੀਤਾ।

ਹਿੰਦੂਤਵੀ ਭੀੜਾਂ ਵਲੋਂ ਹੋਏ ਕਤਲਾਂ ਦੇ ਵਿਰੋਧ ‘ਚ ਸਮਾਜਕ ਕਾਰਜਕਰਤਾ ਸ਼ਬਨਮ ਹਾਸ਼ਮੀ ਨੇ ਅਵਾਰਡ ਮੋੜੇ

ਸਮਾਜਕ ਕਾਰਜਕਰਤਾ ਸ਼ਬਨਮ ਹਾਸ਼ਮੀ ਨੇ ਭਾਰਤੀ ਉਪ ਮਹਾਂਦੀਪ 'ਚ ਭੀੜ ਵਲੋਂ ਕਈ ਲੋਕਾਂ ਦੇ ਕਤਲਾਂ ਦੇ ਵਿਰੋਧ 'ਚ ਕੌਮੀ ਘੱਟਗਿਣਤੀ ਅਧਿਕਾਰ ਅਵਾਰਡ ਮੋੜ ਦਿੱਤਾ ਹੈ। ਕਾਂਗਰਸ ਦੀ ਸਰਕਾਰ ਵੇਲੇ 2008 'ਚ ਉਸਨੂੰ ਇਹ ਇਨਾਮ ਦਿੱਤਾ ਗਿਆ ਸੀ।

21 ਸਿੱਖਾਂ ਦਾ ਕਤਲ: ਮਨੁੱਖੀ ਅਧਿਕਾਰ ਕਮਿਸ਼ਨ ’ਚ ਅਮਰਿੰਦਰ ਖਿਲਾਫ਼ ਮੁਕਦਮਾ ਦਰਜ਼ ਕਰਵਾਏਗੀ ਦਿੱਲੀ ਕਮੇਟੀ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿਘ ਸਿਰਸਾ ਨੇ ਕਿਹਾ ਕਿ ਅਮਰਿੰਦਰ ਸਿੰਘ ਦੇ ਹੱਥ ਸਿੱਖਾਂ ਦੇ ਲਹੂ ਨਾਲ ਰੰਗੇ ਹੋਏ ਹਨ। ਦਿੱਲੀ ਕਮੇਟੀ ਨੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ’ਚ ਇਸ ਸਬੰਧੀ ਅਮਰਿੰਦਰ ਦੇ ਖਿਲਾਫ ਮੁਕਦਮਾ ਦਰਜ ਕਰਵਾਉਣ ਦਾ ਐਲਾਨ ਵੀਰਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਜ਼ਿਕਰਯੋਗ ਹੈ ਕਿ 17 ਮਈ 2017 ਨੂੰ ਕੈਪਟਨ ਨੇ ਆਪਣੇ ਟਵਿਟਰ ਅਕਾਉਂਟ ਤੋਂ ਟਵੀਟ ਕੀਤਾ ਸੀ ਕਿ ਉਨ੍ਹਾਂ ਨੇ ਸਾਬਕਾ ਪ੍ਰਧਾਨ ਮੰਤਰੀ ਚੰਦਰਸ਼ੇਖਰ ਕੋਲ 21 'ਖ਼ਾਲਿਸਤਾਨੀ ਖਾੜਕੂਆਂ' ਦਾ ਆਤਮ ਸਮਰਪਣ ਕਰਵਾਇਆ ਸੀ। ਜਿਨ੍ਹਾਂ ਨੂੰ ਬਾਅਦ 'ਚ ਝੂਠੇ ਮੁਕਾਬਲਿਆਂ 'ਚ ਮਾਰ ਦਿੱਤਾ ਗਿਆ।

ਪੀਲੀਭੀਤ ਜੇਲ੍ਹ ਕਤਲੇਆਮ: ਅਲਾਹਾਬਾਦ ਹਾਈ ਕੋਰਟ ਵੱਲੋਂ ਯੂਪੀ ਸਰਕਾਰ ਨੂੰ ਨੋਟਿਸ

ਪੀਲੀਭੀਤ ਜੇਲ੍ਹ (ਯੂਪੀ) ਵਿੱਚ ਸੰਨ 1994 ਵਿੱਚ 7 ਸਿੱਖ ਹਵਾਲਾਤੀਆਂ ਦੇ ਹੋਏ ਕਤਲ ਦੇ ਸਬੰਧ 'ਚ ਅਲਾਹਾਬਾਦ ਹਾਈਕੋਰਟ ਨੇ ਯੂ.ਪੀ. ਸਰਕਾਰ ਨੂੰ ਨੋਟਿਸ ਜਾਰੀ ਕਰ ਕੇ 7 ਜੁਲਾਈ ਤੱਕ ਜਵਾਬ ਦੇਣ ਲਈ ਕਿਹਾ ਹੈ।

ਅਮਰਿੰਦਰ ਦੇ ਖੁਲਾਸੇ ਤੋਂ ਬਾਅਦ: ਸ਼੍ਰੋਮਣੀ ਕਮੇਟੀ ਵਲੋਂ 21 ਸਿੱਖਾਂ ਦੇ ਝੂਠੇ ਮੁਕਾਬਲੇ ਦੀ ਜਾਂਚ ਦੀ ਮੰਗ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਅਤੇ ਜਨਰਲ ਸਕੱਤਰ ਅਮਰਜੀਤ ਸਿੰਘ ਚਾਵਲਾ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਿਛਲੇ ਦਿਨੀਂ ਕੀਤੇ ਉਸ ਖੁਲਾਸੇ ਬਾਰੇ ਆਖਿਆ ਸੀ ਕਿ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਦੇ ਸਮੇਂ ਪੁਲਿਸ ਸਾਹਮਣੇ ਉਨ੍ਹਾਂ ਨੇ 21 ਸਿੱਖਾਂ ਨੂੰ ਪੇਸ਼ ਕਰਵਾਇਆ ਸੀ, ਜਿਨ੍ਹਾਂ ਨੂੰ ਬਾਅਦ ਵਿਚ ਮਾਰ ਦਿੱਤਾ ਗਿਆ।

« Previous PageNext Page »