
ਸ੍ਰੀ ਹਜ਼ੂਰ ਸਾਹਿਬ ਤੋਂ ਪਰਤੀਆਂ ਸਿੱਖ ਸੰਗਤਾਂ ਵਿਰੁਧ ਭਾਰਤੀ ਖਬਰਖਾਨੇ ਦੇ ਕਈ ਹਿੱਸਿਆ ਵੱਲੋਂ ਚਲਾਈ ਜਾ ਰਹੀ ਮੁਹਿੰਮ ਬਾਰੇ ਅਕਾਦਮਿਕ, ਸਮਾਜਿਕ, ਪੱਤਰਕਾਰੀ ਅਤੇ ਮਾਹਿਰਾਨਾਂ ਖੇਤਰਾਂ ਵਿਚ ਵਿਚਰਦੇ ਦੋ ਦਰਜ਼ਨ ਲੇਖਕਾਂ, ਵਿਦਵਾਨਾਂ, ਕਾਰਕੁੰਨਾਂ, ਵਕੀਲਾਂ ਅਤੇ ਪੱਤਰਕਾਰਾਂ ਵੱਲੋਂ ਇਕ ਸਾਂਝਾ ਬਿਆਨ ਜਾਰੀ ਕਰਦਿਆਂ ਇਹ ਨਫਤਰ ਦੀ ਮੁਹਿੰਮ ਫੌਰੀ ਤੌਰ ਉੱਤੇ ਬੰਦ ਕਰਨ ਲਈ ਕਿਹਾ ਹੈ।
ਜਦੋਂ ਕਿ ਇੱਕ ਬੰਨੇ ਭਾਰਤੀ ਮੀਡੀਆ ਦੇ ਕਈ ਹਿੱਸਿਆਂ ਵੱਲੋਂ ਹਜ਼ੂਰ ਸਾਹਿਬ ਤੋਂ ਪਰਤੀ ਸਿੱਖ ਸੰਗਤ ਖਿਲਾਫ ਕੂੜ ਪ੍ਰਚਾਰ ਤੇ ਨਫਰਤ ਦੀ ਮੁਹਿੰਮ ਜ਼ੋਰਾਂ ਨਾਲ ਚਲਾਈ ਜਾ ਰਹੀ ਹੈ ਤਾਂ ਉਸ ਮੌਕੇ ਕੁਝ ਅਜਿਹੀ ਨਵੀਂ ਤੇ ਅਹਿਮ ਜਾਣਕਾਰੀ ਸਾਹਮਣੇ ਆਈ ਹੈ ਜਿਸ ਰਾਹੀਂ ਪੰਜਾਬ ਵਿੱਚ ਕਰੋਨੇ ਦੀ ਲਾਗ ਵਾਲੇ ਮਾਮਲਿਆਂ ਦੀ ਗਿਣਤੀ ਵਧਣ ਨਾਲ ਜੁੜੀ ਗੁੱਥੀ ਸੁਲਝਾਉਣ ਵਿੱਚ ਕਾਫੀ ਮਦਦ ਮਿਲ ਸਕਦੀ ਹੈ।
ਪੰਜਾਬ ਵਿੱਚ ਅਚਨਚੇਤ ਹੀ ਕਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ ਵਿੱਚ ਬੇਹਿਸਾਬ ਵਾਧਾ ਕਿਵੇਂ ਹੋ ਗਿਆ? ਤਖਤ ਸ੍ਰੀ ਅਬਚਲ ਨਗਰ ਹਜੂਰ ਸਾਹਿਬ ਦੇ ਦਰਸ਼ਨਾਂ ਕਾਰਣ ਉਥੇ ਫਸ ਗਈਆਂ ਸੰਗਤਾਂ ਦੀ ਪੰਜਾਬ ਵਾਪਸੀ ਨੂੰ ਵੇਖਦਿਆਂ ਹਰ ਧਿਰ (ਉਹ ਸਰਕਾਰੀ ਹੋਵੇ ਜਾਂ ਮੀਡੀਆ) ਇਸਦਾ ਠੀਕਰਾ ਸਿੱਖ ਯਾਤਰੂਆਂ ਸਿਰ ਭੰਨਣਾ ਸ਼ੁਰੂ ਕਰ ਦਿੱਤਾ।
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕੋਰੋਨਾ ਵਾਈਰਸ ਨਾਲ ਨਜਿਠਣ ਲਈ ਐਤਵਾਰ ਰਾਤ 9 ਵਜੇ 9 ਮਿੰਟ ਲਈ ਘਰਾਂ ਦੀਆਂ ਬੱਤੀਆਂ ਬੁਝਾ ਕੇ ਮੋਮਬੱਤੀਆਂ ਅਤੇ ਦੀਵੇ ਜਗਾਉਣ ਦੇ ਦਿੱਤੇ ਸੱਦੇ ਦਾ ਤਿੱਖਾ ਵਿਰੋਧ ਕਰਦਿਆਂ ਦਲ ਖਾਲਸਾ ਨੇ ਇਸ ਨੂੰ ਖੋਖਲਾ ਪ੍ਰਤੀਕਵਾਦ ਦਸਿਆ ਜੋ ਅੰਕ ਵਿਗਿਆਨ ਜੋਤਿਸ਼ 'ਤੇ ਆਧਾਰਿਤ ਹੈ।
ਦਲ ਖਾਲਸਾ ਵੱਲੋਂ ਜਾਰੀ ਇੱਕ ਲਿਖਤੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਬਿਪਰਵਾਦੀ ਸਰਕਾਰ ਨੇ ਸਾਬਕਾ ਚੀਫ ਜਸਟਿਸ ਰੰਜਨ ਗੋਗੋਈ ਨੂੰ ਅਯੁੱਧਿਆ-ਬਾਬਰੀ ਮਸਜਿਦ ਮਾਮਲੇ ਵਿੱਚ ਹਿੰਦੂਤਵੀਆਂ ਦੇ ਹੱਕ ਵਿੱਚ ਫੈਸਲਾ ਦੇਣ ਦੇ ਇਨਾਮ ਵਜੋਂ ਰਾਜ ਸਭਾ ਦੀ ਮੈਂਬਰੀ ਨਾਲ ਨਿਵਾਜਿਆ ਹੈ।
ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਭਾਵੇਂ ਲੰਬਾਂ ਸਮਾਂ ਦਿੱਲੀ ਮਾਡਲ ਜਾਂ ਮੰਨੂਵਾਦੀਆਂ ਦੇ ਵਿਕਾਸ ਮਾਡਲ ਨੂੰ ਜਾਇਜ਼ ਠਹਿਰਾਇਆ ਪਰ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਦਿਹਾੜੇ ਤੇ ਉਨ੍ਹਾਂ ਮੰਨ ਲਿਆ ਸੀ ਕਿ ਕਰਤਾਰਪੁਰ ਸਾਹਿਬ ਦਾ ਮਾਡਲ ਹੀ ਦੇਸ਼ ਤੇ ਸੰਸਾਰ ਦੇ ਲੋਕਾਂ ਦਾ ਕਲਿਆਣ ਕਰ ਸਕਦਾ ਹੈ।
ਅਮਿਤ ਸ਼ਾਹ ਦੇ ਦਮਗਜਿਆਂ ਦੇ ਬਾਵਜੂਦ, ਸਰਸਵਤੀ ਵਿਦਿਆ ਮੰਦਰ ਸਕੂਲਾਂ ਦੇ ਅਣਭੋਲ ਬੱਚਿਆਂ ਤੋਂ ਸੀ.ਏ.ਏ ਦੇ ਹੱਕ ਵਿਚ ਕਰਵਾਏ ਗਏ ਦਸਤਖਤਾਂ ਦੇ ਬਾਵਜੂਦ, ਹੋਰ ਕਈ ਛਲਾਵਿਆਂ, ਕੂੜ ਪ੍ਰਚਾਰ ਅਤੇ ਤਿੰਨ ਕਰੋੜ ਵਲੰਟੀਅਰਾਂ ਰਾਹੀਂ ਘਰ ਘਰ ਪ੍ਰਚਾਰ ਦੇ ਬਿਆਨਾਂ ਦੇ ਯਤਨਾਂ ਦੇ ਬਾਵਜੂਦ ਇਸ ਵਿਰੋਧ ਨੂੰ ਠੱਲ੍ਹ ਨਹੀਂ ਪੈ ਰਹੀ।
ਸੰਸਾਰ ਦੇ ਉੱਘੇ ਅਰਥਸ਼ਾਸਤਰੀਆਂ ਵਿੱਚ ਸ਼ੁਮਾਰ ਬੀਬੀ ਜੈਯਤੀ ਘੋਸ਼ ਨੇ ਆਪਣੀ ਗੱਲ ’ਚ ਵਾਧਾ ਕਰਦਿਆਂ ਹੋਰ ਕਿਹਾ ਕਿ ਭਾਰਤ ਦੀ ਮੌਜੂਦਾ ਮੰਦੀ 1991 ਤੇ 2008 ਦੀਆਂ ਮੰਦੀਆਂ ਤੋਂ ਵੀ ਭਿਆਨਕ ਹੈ ਅਤੇ ਇਸ ਬਜਟ ਨੇ ਰੁਜ਼ਗਾਰ ਖੇਤਰ ਨੂੰ ਬਜਟ ਵਿਚ ਮਿਲਦੇ ਹਿੱਸੇ ਨੂੰ ਵੀ ਹੋਰ ਘਟਾ ਦਿੱਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਰੁਜ਼ਗਾਰ ਮੁਹੱਈਆ ਕਰਵਾਉਣ ਵਾਲੇ ਖੇਤਰਾਂ ਜਿਵੇਂ ਕਿ ਖੇਤੀਬਾੜੀ, ਸਿਹਤ, ਸਿੱਖਿਆ ਆਦਿ ਸਾਰਿਆਂ ਨੂੰ ਹੀ ਘਟਾ ਦਿੱਤਾ ਗਿਆ ਹੈ (ਜਿਸ ਨਾਲ ਰੁਜਗਾਰ ਦੇ ਨਵੇਂ ਮੌਕੇ ਪੈਦਾ ਹੋਣ ਦੀ ਬਜਾਏ ਪਹਿਲਿਆਂ ਉੱਤੇ ਵੀ ਮਾੜਾ ਅਸਰ ਪਵੇਗਾ)।
ਦਿੱਲੀ ਦਰਬਾਰ ਨੇ ਈਰਾਨੀ ਫੌਜ ਦੇ ਆਗੂ ਮੇਜਰ ਜਨਰਲ ਕਾਸਿਮ ਸੁਲੇਮਾਨੀ, ਜੋ ਕਿ ਈਰਾਨ ਦੇ ਇਸਲਾਮਿਕ ਰੈਵੋਲੂਸ਼ਨਰੀ ਗਾਰਡਸ ਕਾਰਪਸ ਦੀ 'ਕੁਦਸ ਫੋਰਸ' ਦਾ ਮੁਖੀ ਸੀ, ਨੂੰ ਅਮਰੀਕਾ ਵੱਲੋਂ ਹਵਾਈ ਹਮਲਾ ਕਰਕੇ ਖਤਮ ਕਰਨ ਬਾਰੇ ਬਹੁਤ ਇਹਤਿਆਤ ਨਾਲ ਲਿਖਿਆ ਬਿਆਨ ਜਾਰੀ ਕੀਤਾ ਹੈ। ਇਸ ਬਿਆਨ ਵਿੱਚੋਂ ਦਿੱਲੀ ਦਰਬਾਰ ਦੀ ਮੱਧ ਪੂਰਬ ਦੇ ਖਿੱਤੇ ਵਿੱਚ ਵਧਣ ਵਾਲੇ ਕਿਸੇ ਵੀ ਤਣਾਅ ਬਾਰੇ ਚਿੰਤਾ ਜਾਹਿਰ ਹੁੰਦੀ ਹੈ ਕਿਉਂਕਿ ਇਸ ਖਿੱਤੇ ਵਿੱਚ ਕਈ ਕਾਰਨਾਂ ਕਰਕੇ ਇਸਦੀ ਖਾਸੀ ਰੁਚੀ ਹੈ।
ਜਨਰਲ ਬਿਪਿਨ ਰਾਵਤ ਨੂੰ ਪਹਿਲਾ ਚੀਫ ਆਫ ਡਿਫੈਂਸ ਸਟਾਫ ਬਣਾਉਣ 'ਤੇ ਦਲ ਖਾਲਸਾ ਨੇ ਪ੍ਰਤੀਕਰਮ ਕਰਦਿਆਂ ਕਿਹਾ ਕਿ ਜਨਰਲ ਨੂੰ ਇਸ ਨਵੇਂ ਉਚ ਅਹੁਦੇ ਨਾਲ ਨਿਵਾਜੇ ਜਾਣਾ ਉਸ ਦਿਨ ਹੀ ਸੰਕੇਤਕ ਰੂਪ ਵਿੱਚ ਸਪਸ਼ਟ ਹੋ ਗਿਆ ਸੀ, ਜਿਸ ਦਿਨ ਉਹਨਾਂ (ਜਨਰਲ) ਨੇ ਨਾਗਰਿਕਤਾ ਕਾਨੂੰਨ ਅਤੇ ਐਨ ਆਰ ਸੀ ਵਿਰੁੱਧ ਹੱਡ ਚੀਰਵੀਂ ਠੰਡ ਵਿੱਚ ਬੈਠੇ ਵਿਦਿਆਰਥੀਆਂ ਅਤੇ ਪ੍ਰਦਰਸ਼ਨਕਾਰੀਆਂ ਨੂੰ ਗਲਤ ਅਤੇ ਹਿੰਸਕ ਕਰਾਰ ਦਿੱਤਾ ਸੀ। ਜਥੇਬੰਦੀ ਨੇ ਨਰਿੰਦਰ ਮੋਦੀ ਦੀ ਫਾਸੀਵਾਦੀ ਸਰਕਾਰ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਉਹਨਾਂ ਆਪਣੇ ਗਲਤ ਫੈਸਲਿਆਂ ਨੂੰ ਸਹੀ ਠਹਿਰਾਉਣ ਲਈ ਆਰਮੀ ਚੀਫ ਦੇ ਅਹੁਦੇ ਦਾ ਗਲਤ ਇਸਤੇਮਾਲ ਕੀਤਾ ਹੈ।
« Previous Page — Next Page »