ਪੰਥ ਸੇਵਕਾਂ ਨੇ ਕਿਹਾ ਕੈਨੇਡਾ ਸਰਕਾਰ ਦੇ ਇਸ ਕਦਮ ਦੀ ਭਰਪੂਰ ਸ਼ਲਾਘਾ ਕਰਦੇ ਹਾਂ, ਜਿਸ ਨੇ ਹਿੰਦ ਸਰਕਾਰ ਦੀ ਸਿੱਖ ਵਿਰੋਧੀ ਨੀਤੀ ਤੇ ਸਿੱਖਾਂ ਦੇ ਕਤਲਾਂ ਦੀ ਸਾਜਿਸ਼ ਤੋਂ ਪਰਦਾ ਉਤਾਰ ਕੇ ਪੂਰੀ ਦੁਨੀਆ ਸਾਹਮਣੇ ਸੱਚ ਪ੍ਰਗਟ ਕਰਨ ਦਾ ਆਪਣਾ ਇਖ਼ਲਾਕੀ ਤੇ ਕਨੂੰਨੀ ਫਰਜ ਨਿਭਾਇਆ ਹੈ।
ਇਨਸਾਫ ਦਾ ਤਕਾਜਾ ਹੈ ਕਿ ਸੱਭਿਆਚਾਰਾਂ ਅਤੇ ਕੌਮਾਂ ਨਾਲ ਜੁੜੇ ਸਿਆਸੀ ਫੈਸਲੇ ਲੋਕਾਂ ਦੀ ਰਾਏ ਮੁਤਾਬਕ ਹੀ ਹੋਣੇ ਚਾਹੀਦੇ ਹਨ ਨਾ ਕਿ ਹਾਕਮ ਦੀ ਕਿਸੇ ਸਿਆਸੀ ਲੋੜ ਜਾਂ ਖਾਹਿਸ਼ ਦੇ ਅਨੁਸਾਰ। ਇੰਡੀਅਨ ਸਾਮਰਾਜ ਨੇ ਕਸ਼ਮੀਰੀਆਂ ਦੀ ਰਾਏ ਦੇ ਵਿਰੁਧ ਜਾ ਕੇ ਕਸ਼ਮੀਰ ਦਾ ਖਾਸ ਸਿਆਸੀ ਰੁਤਬਾ (ਧਾਰਾ 370 ਅਤੇ 35-ਏ) ਖਤਮ ਕਰਨ ਦੀ ਅਨੈਤਿਕ ਤੇ ਅਨਿਆਪੂਰਨ ਕਾਰਵਾਈ ਕਰਕੇ ਕਸ਼ਮੀਰੀਆਂ ਦੇ ਸਮੂਹਕ ਮਨ ਅਤੇ ਸੰਵੇਦਨਾ ਨੂੰ ਗਹਿਰਾ ਜਖਮ ਦਿੱਤਾ ਹੈ।
“ਸੋਵੀਅਤ ਰੂਸ ਦੇ ਲੈਨਿਨ ਅਤੇ ਸਟਾਲਿਨ ਦੇ ਸਮੇਂ ਉਥੋਂ ਦੇ ਨਾਗਰਿਕਾਂ ਨੂੰ ਹਰ ਤਰ੍ਹਾਂ ਦੇ ਖਾਣ-ਪੀਣ, ਰਿਹਾਇਸ਼, ਨੌਕਰੀ, ਸਿਹਤ ਅਤੇ ਮੁਫਤ ਸੁਰੱਖਿਆ ਆਦਿ ਦਸਹੂਲਤਾਂ ਹਾਸਲ ਸਨ, ਪਰ ਫਿਰ ਵੀ ਸੋਵੀਅਤ ਰੂਸ ਦੇ ਰਾਜ ਵੱਖ ਹੋਣ ਲਈ ਬਾਗੀ ਹੋਏ ਅਤੇ ਸੋਵੀਅਤ ਰੂਸ ਟੁੱਟ ਗਿਆ।
ਬੀਜੇਪੀ ਪਾਰਟੀ ਦਾ ਮੁੱਢ ਆਰਐੱਸਐੱਸ ਹੋਣ ਕਰਕੇ ਆਪਣੇ ਉਹਨਾਂ ਆਗੂਆਂ ਨੂੰ ਸਨਮਾਨ ਦਿੰਦੀ ਆਈ ਹੈ ਜਿਨਾ ਦੀ ਬਦੌਲਤ ਅੱਜ ਵੱਡੇ ਦੇਸ਼ ਦੀ ਵਾਗਡੋਰ ਆਰਐੱਸਐੱਸ ਦੇ ਹੱਥ ਆਈ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬੀਜੇਪੀ ਲਈ ਕੋਈ ਛੋਟੀ ਸ਼ਖਸੀਅਤ ਨਹੀਂ ਹਨ। ਬੀਜੇਪੀ ਨੂੰ ਅੱਜ ਦੇਸ਼ ਦੀ ਰਾਜਸਤਾ ਤੇ ਕਾਬਜ ਕਰਵਾਉ ਵਿਚ ਯੋਗਦਾਨ ਪਾਉਣ ਵਾਲਿਆਂ ਵਿਚ ਸ੍ਰੀ ਬਾਦਲ ਦਾ ਨਾਮ ਮੁਢਲੇ ਆਗੂਆਂ ਵਿਚ ਆਉਂਦਾ ਹੈ। ਬਾਦਲ, ਬੀਜੇਪੀ ਦੇ ਉਹ ਆਗੂ ਹਨ ਜਿਨਾ ਤੋਂ ਬਿਨਾ ਪੰਜਾਬ ਵਿਚ ਬੀਜੇਪੀ ਪੈਰ ਨਹੀਂ ਸੀ ਜਮਾ ਸਕਦੀ। ਪੰਜਾਬ ਦੇ ਇਸ ਸਾਬਕਾ ਮੁੱਖ ਮੰਤਰੀ ਨੇ ਆਰਐੱਸਐੱਸ ਲਈ ਉਸ ਦੀ ਆਸ ਤੋਂ ਵੀ ਵੱਧ ਕੰਮ ਕੀਤਾ ਹੈ ਇਸ ਨੇ ਸਿਰਫ ਇਸ ਪਾਰਟੀ ਨੂੰ ਹੀ ਪੰਜਾਬ ਵਿਚ ਕਾਮਯਾਬ ਨਹੀਂ ਕੀਤਾ ਬਲਕਿ ਸਿੱਖ ਕੌਮ ਦਾ ਹਿੰਦੂਕਰਨ ਕਰਨ ਵਿਚ ਵੀ ਆਰਐੱਸਐੱਸ ਦੇ ਮਿਸ਼ਨ ਵਿਚ ਵੱਡਾ ਯੋਗਦਾਨ ਪਾਇਆ ਹੈ। ਆਰਐੱਸਐੱਸ ਬਾਦਲ ਰਾਹੀਂ ਹੀ ਗੁਰੂਘਰਾਂ ਤੇ ਕਾਬਜ ਹੋ ਸਕੀ ਹੈ। ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਇਹ ਗੱਲ ਚੰਗੀ ਤਰਾਂ ਜਾਣਦੇ ਹਨ ਕਿ ਹਿੰਦੂਤਵ ਤੇ ਟੀਚੇ 'ਇਕ ਦੇਸ਼, ਇਕ ਬੋਲੀ, ਇਕ ਧਰਮ'(ਸਿੰਗਲ ਨੇਸ਼ਨ) ਲਈ ਸ੍ਰੀ ਬਾਦਲ ਨੇ ਬੀਜੇਪੀ ਦੇ ਬਜੁਰਗ ਆਗੂ ਲਾਲ ਕ੍ਰਿਸ਼ਨ ਅਡਵਾਨੀ ਹੁਰਾਂ ਤੋਂ ਵੀ ਵੱਧ ਕੰਮ ਕੀਤਾ ਹੈ।
ਭਾਰਤ ਦੀਆਂ ਵੱਖ-ਵੱਖ ਮੁਸਲਿਮ ਜਥੇਬੰਦੀਆਂ ਦੇ ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਯੋਗ ਨੂੰ ਸਿਆਸੀ ਲਾਹਾ ਖੱਟਣ ਲਈ ਨਾ ਵਰਤੇ। ‘ਯੋਗ’ ਸਰੀਰਕ ਅਭਿਆਸ ਦੀ ਹੀ ਇਕ ਵੰਨਗੀ ਵਜੋਂ ਲਿਆ ਜਾਵੇ ਤਾਂ ਬਿਹਤਰ ਹੈ। ਇਸ ਨੂੰ ਸਿਆਸਤ ਲਈ ਵਰਤਣਾ ਤਰਕਸੰਗਤ ਨਹੀਂ ਹੈ।
ਮੋਦੀ ਪਕੌੜਾ 80 ਰੁਪਏ, ਜੇਤਲੀ ਪਕੌੜਾ 75 ਰੁਪਏ, ਸ਼ਾਹ ਪਕੌੜਾ 72 ਰੁਪਏ, ਸਮਰਿਤੀ ਪਕੌੜਾ 65 ਰੁਪਏ ਅਤੇ ਸਾਂਪਲਾ ਪਕੌੜਾ ਦਾ ਰੇਟ 55 ਰੁਪਏ ਪ੍ਰਤੀ ਕਿਲੋ ਲਿਿਖਆ ਸੀ। ਕਰੀਬ ਢਾਈ ਘੰਟੇ ਪਕੌੜਿਆਂ ਦੀ ਸਟਾਲ ਲੱਗੀ ਰਹੀ ਅਤੇ ਕਾਫ਼ੀ ਰਾਹਗੀਰਾਂ ਵਲੋਂ ਪਕੌੜਿਆਂ ਦੀ ਖਰੀਦ ਕੀਤੀ ਗਈ।
ਭਾਜਪਾ ਦੀ ਪਿੱਤਰੀ ਜਥੇਬੰਦੀ ਆਰ. ਐੱਸ. ਐੱਸ, ਭਾਜਪਾ ਅਤੇ ਸਰਕਾਰ ਵਿਚਕਾਰ ਇੱਕ ਉੱਚ ਪੱਧਰੀ ਮੀਟਿੰਗ ਹੋਈ,ਜਿਸ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਬਾਰਤ ਸਰਕਾਰ ਦੇ ਉੱਚ ਮੰਤਰੀ ਵੀ ਸ਼ਾਮਿਲ ਹੋਏ।