ਸਿਆਸੀ ਖਬਰਾਂ

ਮੋਦੀ ਨੇ ਆਪਣੇ ਮੁਖੀ ਮੰਤਰੀਆਂ ਨਾਲ ਆਰ. ਐੱਸ. ਐੱਸ ਦੇ ਚੋਟੀ ਦੇ ਆਗੂਆਂ ਨਾਲ ਕੀਤੀ ਮੀਟਿੰਗ

September 5, 2015 | By

ਨਵੀਂ ਦਿੱਲੀ (4 ਸਤੰਬਰ, 2015): —ਭਾਜਪਾ ਦੀ ਪਿੱਤਰੀ ਜਥੇਬੰਦੀ ਆਰ. ਐੱਸ. ਐੱਸ, ਭਾਜਪਾ ਅਤੇ ਸਰਕਾਰ ਵਿਚਕਾਰ ਇੱਕ ਉੱਚ ਪੱਧਰੀ ਮੀਟਿੰਗ ਹੋਈ,ਜਿਸ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਬਾਰਤ ਸਰਕਾਰ ਦੇ ਉੱਚ ਮੰਤਰੀ ਵੀ ਸ਼ਾਮਿਲ ਹੋਏ।

ਨਰਿੰਦਰ ਮੋਦੀ

ਨਰਿੰਦਰ ਮੋਦੀ

ਸਰਕਾਰ , ਭਾਜਪਾ ਤੇ ਆਰ.ਐਸ.ਐਸ ਵਿਚਾਲੇ ਆਪਣੀ ਕਿਸਮ ਦਾ ਇਹ ਪਹਿਲਾ ਵਿਚਾਰ- ਵਟਾਂਦਰਾ ਸੀ ਜਿਸ ਦੌਰਾਨ ਦੇਸ਼ ਵਿਚਲੀ ਸੁਰੱਖਿਆ, ਨਕਸਲੀਆਂ ਦੀ ਸਮਸਿਆ ਤੇ ਜੰਮੂ-ਕਸ਼ਮੀਰ ਦੀ ਸਥਿੱਤੀ ਸਮੇਤ ਹੋਰ ਅਨੇਕਾਂ ਮੁੱਦਿਆਂ ਬਾਰੇ ਵਿਚਾਰਾਂ ਹੋਈਆਂ । ਸਰਕਾਰ ਤੇ ਭਾਜਪਾ ਦੇ ਚੋਟੀ ਦੇ ਆਗੂਆਂ ਅਤੇ ਅਹੁਦੇਦਾਰਾਂ ਨਾਲ 3 ਦਿਨਾ ਵਿਚਾਰ-ਵਟਾਂਦਰੇ ਉਪਰੰਤ ਆਰ. ਐਸ.ਐਸ ਨੇ ਕਿਹਾ ਹੈ ਕਿ ਮੋਦੀ ਸਰਕਾਰ ਸਹੀ ਦਿਸ਼ਾ ਵੱਲ ਵਧ ਰਹੀ ਹੈ ।
ਆਰ.ਐਸ.ਐਸ. ਨੇ ਇਸ ਆਲੋਚਨਾ ਨੂੰ ਰੱਦ ਕੀਤਾ ਹੈ ਕਿ ਉਹ ਰਿਮੋਟ ਕੰਟਰੋਲ ਦੀ ਤਰਾਂ ਕੰਮ ਕਰ ਰਹੀ ਹੈ । ਆਖਰੀ ਦਿਨ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਵਿਚਾਰ ਵਟਾਂਦਰੇ ਵਿਚ ਹਿੱਸਾ ਲਿਆ । ਵਿਚਾਰ-ਵਟਾਂਦਰੇ ਵਿਚ ਸ਼ਾਮਿਲ ਹੋਏ ਸੀਨੀਅਰ ਮੰਤਰੀਆਂ ਵਿਚ ਰਾਜਨਾਥ ਸਿੰਘ, ਅਰੁਣ ਜੇਤਲੀ, ਸੁਸ਼ਮਾ ਸਵਰਾਜ, ਮਨੋਹਰ ਪਾਰੀਕਰ, ਵੈਂਕਈਆ ਨਾਇਡੂ ਤੇ ਅਨੰਤ ਕੁਮਾਰ ਸ਼ਾਮਿਲ ਹਨ ।

ਆਰ.ਐਸ.ਐਸ. ਦੇ ਸੰਯੁਕਤ ਜਨਰਲ ਸਕੱਤਰ ਦਤਾਤਰੇਆ ਹੋਸਾਬਲੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ, ”ਕੇਵਲ 14 ਮਹੀਨੇ ਬੀਤੇ ਹਨ । ਅਜੇ ਹੋਰ ਸਮਾਂ ਹੈ ਤੇ ਬਹੁਤ ਕੁਝ ਕਰਨ ਵਾਲਾ ਹੈ । ਜੋ ਕੁਝ ਹੁਣ ਤੱਕ ਕੀਤਾ ਗਿਆ ਹੈ, ਉਸ ਸਬੰਧੀ ਦਿਸ਼ਾ ਠੀਕ ਹੈ ।

ਉਨ੍ਹਾਂ ਕਿਹਾ ਕਿ ਵਚਨਬੱਧਤਾ ਤੇ ਪ੍ਰਾਪਤੀਆਂ ਚੰਗੀਆਂ ਹਨ । ਅਸੀਂ ਅਗੇ ਵਧਣਾ ਹੈ । ਹਰ ਇਕ ਦੀ 100% ਸੰਤੁਸ਼ਟੀ ਨਹੀਂ ਕਰਵਾਈ ਜਾ ਸਕਦੀ ।’ ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਦੇ ਕੰਮਾਂ ਦਾ ਜਾਇਜ਼ਾ ਨਹੀਂ ਲੈਂਦੇ ਤੇ ਨਾ ਹੀ ਅਸੀਂ ਸਰਕਾਰ ਨੂੰ ਕੋਈ ਸੁਨੇਹਾ ਦਿੰਦੇ ਹਾਂ ।

ਰਾਮ ਮੰਦਿਰ ਬਾਰੇ ਹੋਸਾਬਲੇ ਨੇ ਕਿਹਾ ਕਿ ਭਾਜਪਾ ਨੇ ਆਪਣੇ ਚੋਣ ਮਨੋਰਥ ਪੱਤਰ ਵਿਚ ਕਿਹਾ ਹੈ ਕਿ ਉਹ ਇਸ ਦਿਸ਼ਾ ਵਿਚ ਅਗੇ ਵਧੇਗੀ , ਅਜੇ ਸਮਾਂ ਹੈ ਤੇ ਪਾਰਟੀ ਨੇ ਇਸ ਸਬੰਧੀ ਆਪਣੀ ਸਮਾਂ ਸੂਚੀ ਬਣਾਈ ਹੈ । ਸੰਤ ਤੇ ਹਿੰਦੂ ਸਮਾਜ ਇਸ ਸਬੰਧੀ ਦਿਸ਼ਾ ਨਿਰਦੇਸ਼ ਦੇ ਰਹੇ ਹਨ ਪਰ ਸੰਘ ਨੇ ਇਸ ਸਬੰਧੀ ਕੋਈ ਮੰਗ ਨਹੀਂ ਉਠਾਈ । ਉਨ੍ਹਾਂ ਕਿਹਾ ਕਿ ਅਸੀਂ ਆਸਵੰਦ ਹਾਂ ਕਿ ਮੰਦਿਰ ਬਣੇਗਾ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,