June 22, 2019
ਪਾਠਕ ਜੀ, ਜੇਕਰ ਤੁਸੀਂ ਇਸ ਜੀਵਨੀ ਦਾ ਤੀਜਾ ਭਾਗ ਨਹੀਂ ਪੜ੍ਹਿਆ ਤਾਂ ਇਹ ਤੰਦ ਛੂਹੋ:- ਰਾਣੀ ਸਦਾ ਕੌਰ ਦਾ ਖਾਲਸਾ ਰਾਜ ...
ਪਾਠਕ ਜੀ, ਜੇਕਰ ਤੁਸੀਂ ਇਸ ਜੀਵਨੀ ਦਾ ਦੂਸਰਾ ਭਾਗ ਨਹੀਂ ਪੜ੍ਹਿਆ ਤਾਂ ਇਹ ਤੰਦ ਛੂਹੋ:- ਰਾਣੀ ਸਦਾ ਕੌਰ ਤੇ ਖ਼ਾਲਸਾ ਰਾਜ ਦੀ ਉਸਾਰੀ-੧ (ਜੀਵਨੀ- ...
ਸਿੱਖ ਸਿਆਸਤ ਦੀ ਐਂਡਰਾਇਡ ਐਪ ਜਾਰੀ ਹੋਣ ਤੋਂ ਬਾਅਦ, ਪਾਠਕਾਂ ਵਲੋਂ ਉਡੀਕੀ ਜਾ ਰਹੀ 1984 ਅਣਚਿਤਵਿਆ ਕਹਿਰ (ਨਾ ਮੰਨਣਯੋਗ, ਨਾ ਭੁੱਲਣਯੋਗ, ਨਾ ਬਖਸ਼ਣਯੋਗ) ਬੋਲਦੀ ਕਿਤਾਬ ਐਪ 'ਤੇ ਜਾਰੀ ਕਰ ਦਿੱਤੀ ਗਈ ਹੈ।
ਬ੍ਰਹਮਜਗਦੀਸ਼ ਸਿੰਘ ਵਲੋਂ ਸ. ਅਜਮੇਰ ਸਿੰਘ ਦੀ ਨਵੀਂ ਕਿਤਾਬ 'ਸ਼ਹੀਦ ਕਰਤਾਰ ਸਿੰਘ ਸਰਾਭਾ; ਤੂਫ਼ਾਨਾਂ ਦਾ ਸ਼ਾਹ ਅਸਵਾਰ' ਬਾਰੇ ਇਕ ਪੁਸਤਕ ਪੜਚੋਲ ਅਜੀਤ ਜਲੰਧਰ ਦੇ (15 ਜੁਲਾਈ, 2017) ਦੇ ਅੰਕ ਵਿਚ ਛਪੀ ਹੈ। ਸਿੱਖ ਸਿਆਸਤ ਨਿਊਜ਼ ਦੇ ਪਾਠਕਾਂ ਲਈ ਅਸੀਂ ਇਸਨੂੰ ਛਾਪ ਰਹੇ ਹਾਂ: ਸੰਪਾਦਕ
ਇਟਲੀ ਵਿੱਚ ਕ੍ਰਿਪਾਨ ਬਾਰੇ ਸਿੱਖਾਂ ਦੀ ਹੋਈ ਸਾਂਝੀ ਸਹਿਮਤੀ ਤੋਂ ਇਟਾਲੀਅਨ ਗ੍ਰਹਿ ਮੰਤਰਾਲੇ ਨੂੰ ਇਸ ਫੈਸਲੇ ਤੋਂ ਜਾਣੂੰ ਕਰਾਉਣ ਲਈ ਤੇ ਇਸ ਦਿਸ਼ਾ ਵਿੱਚ ਅੱਗੇ ਵਧਣ ਲਈ ਹੁਣ ਇਟਲੀ ਦੇ ਸਿੱਖ ਆਗੂਆਂ ਤੇ ਇਟਾਲੀਅਨ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਵਿਚਕਾਰ ਅਹਿਮ ਮੀਟਿੰਗ 7 ਅਪ੍ਰੈਲ ਨੂੰ ਰੋਮ ਹੋਮ ਮਨਿਸਟਰੀ ਵਿਖੇ ਹੋਵੇਗੀ।
ਸਿੱਖਾਂ ਦੇ ਬਲਸ਼ਾਲੀ ਸੰਘਰਸ਼ ਸਦਕਾ ਜਦ ਜਨਵਰੀ 1922 ਵਿਚ ਦਰਬਾਰ ਸਾਹਿਬ ਦੀਆਂ ਚਾਬੀਆਂ ਦਾ ਮੋਰਚਾ ਫਤਹਿ ਕਰ ਲਿਆ ਗਿਆ ਤਾਂ ਗਾਂਧੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਤਕਾਲੀ ਪ੍ਰਧਾਨ ਸਰਦਾਰ ਖੜਕ ਸਿੰਘ ਨੂੰ ਫੌਰਨ ਵਧਾਈ ਦੀ ਤਾਰ ਭੇਜੀ ਜਿਸ ਵਿਚ ਉਸ ਨੇ ਸਿੱਖਾਂ ਦੀ ਇਸ ਜਿੱਤ ਨੂੰ ‘ਭਾਰਤ ਦੀ ਆਜ਼ਾਦੀ ਦੀ ਲੜਾਈ ਦੀ ਪਹਿਲੀ ਜਿੱਤ’ ਕਹਿ ਕੇ ਵਡਿਆਇਆ।
ਵੀਹਵੀਂ ਸਦੀ ਦੇ ਵੀਹਵਿਆਂ ਦੇ ਦਹਾਕੇ ਦੀ ਸ਼ੁਰੂਆਤ ਸਿੱਖ ਲਹਿਰ ਦੀ ਵੱਡੀ ਉਠਾਣ ਨਾਲ ਹੋਈ। 1920 ਵਿਚ ਸਿੱਖਾਂ ਨੂੰ ਕਈ ਕਾਮਯਾਬੀਆਂ ਹਾਸਲ ਹੋਈਆਂ। ਗੁਰਦੁਆਰਾ ਰਕਾਬਗੰਜ ਦੇ ਮਸਲੇ ’ਤੇ ਸਰਕਾਰ ਨੂੰ, ਸਿੱਖ ਸੰਘਰਸ਼ ਦੀ ਤਾਬ ਨਾ ਝਲਦਿਆਂ ਹੋਇਆਂ, ਆਪਣੀ ਅੜੀ ਛੱਡਣ ਲਈ ਮਜਬੂਰ ਹੋਣਾ ਪਿਆ।
ਸਿੰਘ ਸਭਾ ਲਹਿਰ ਵੱਲੋਂ ਸਿੱਖ ਜਗਤ ਅੰਦਰ ਵਿਦਿਆ ਨੂੰ ਉਤਸ਼ਾਹਤ ਕਰਨ ਦੀਆਂ ਕੋਸ਼ਿਸ਼ਾਂ ਦੇ ਸਿੱਟੇ ਵਜੋਂ ਸਿੱਖ ਨੌਜਵਾਨ ਵੱਡੀ ਗਿਣਤੀ ਵਿਚ ਪੜ੍ਹਾਈ ਵੱਲ ਪ੍ਰੇਰਿਤ ਹੋਏ। 1911 ਦੀ ਮਰਦਮਸ਼ੁਮਾਰੀ ਅਨੁਸਾਰ ਸਿੱਖ ਮਰਦਾਂ ਅੰਦਰ ਸਾਖਰਤਾ ਦੀ ਦਰ 9.4 ਫੀ ਸਦੀ ਸੀ ਜਦ ਕਿ ਸਮੁੱਚੇ ਪੰਜਾਬ ਅੰਦਰ ਇਹ 6.3 ਫੀ ਸਦੀ ਸੀ।{44} ਹੌਲੀ-ਹੌਲੀ ਸਿੱਖ ਸਮਾਜ ਅੰਦਰ ਇਕ ਪੜ੍ਹਿਆ-ਗੁੜ੍ਹਿਆ ਇਲੀਟ (ਵਸ਼ਿਸ਼ਟ) ਵਰਗ ਵਿਕਸਤ ਹੋ ਗਿਆ। ਇਹ ਵਰਗ ਮੁੱਖ ਤੌਰ ’ਤੇ ਸਮਾਜ ਦੀਆਂ ਦਰਮਿਆਨੀਆਂ ਪਰਤਾਂ ’ਚੋਂ ਆਇਆ ਸੀ।
ਆਪਣੇ ਉਦੇਸ਼ਾਂ ਪੱਖੋਂ ਗੁਰਦੁਆਰਾ ਸੁਧਾਰ ਤਹਿਰੀਕ ਸਿੰਘ ਸਭਾ ਲਹਿਰ ਦਾ ਹੀ ਜਾਰੀ ਅਮਲ ਸੀ। ਜਿਵੇਂ ਪਿੱਛੇ ਜ਼ਿਕਰ ਹੋ ਚੁੱਕਾ ਹੈ ਕਿ ਅਠਾਰਵੀਂ ਸਦੀ ’ਚ ਸਿੰਘਾਂ ਉਤੇ ਜ਼ੁਲਮ ਵਧਣ ਕਰਕੇ ਗੁਰਦੁਆਰਿਆਂ ਦਾ ਪ੍ਰਬੰਧ ਉਦਾਸੀ ਸੰਪਰਦਾਇ ਹੱਥ ਚਲਾ ਗਿਆ। ਇਸ ਨਾਲ ਗੁਰਦੁਆਰਿਆਂ ਅੰਦਰ ਗੁਰਮਤਿ ਵਿਰੋਧੀ ਰਹੁ-ਰੀਤਾਂ ਤੇ ਅਮਲ ਸ਼ੁਰੂ ਹੋ ਗਏ। ਸਿੱਖ ਰਾਜ ਵੇਲੇ ਗੁਰਦੁਆਰਿਆਂ ਦੇ ਨਾਉਂ ਵੱਡੀਆਂ ਜਾਗੀਰਾਂ ਤਾਂ ਲੱਗ ਗਈਆਂ ਪਰ ਇਨ੍ਹਾਂ ਦੇ ਪ੍ਰਬੰਧ ਲਈ ਕੋਈ ਮਰਿਆਦਾ ਤੈਅ ਨਾ ਹੋਈ। ਸਿੱਖ ਜੀਵਨ ਦੇ ਹੋਰਨਾਂ ਖੇਤਰਾਂ ਵਾਂਗ, ਗੁਰਦੁਆਰਿਆਂ ਅੰਦਰ ਵੀ ਬ੍ਰਾਹਮਣਵਾਦੀ ਪ੍ਰਭਾਵਾਂ ਦਾ ਬੋਲਬਾਲਾ ਹੋ ਗਿਆ। ਉਦਾਸੀ ਮਹੰਤਾਂ ਨੇ ਹਿੰਦੂ ਪਰੰਪਰਾ ਮੁਤਾਬਕ ਚੇਲੇ ਭਰਤੀ ਕਰਨੇ ਅਤੇ ਆਪਣੇ ਵਾਰਸ ਨਿਯੁਕਤ ਕਰਨੇ ਸ਼ੁਰੂ ਕਰ ਦਿੱਤੇ।
ਸਿੱਖ ਲੀਡਰਸ਼ਿੱਪ ਜਦ ‘ਫਿਰਕੂ ਨੁਮਾਇੰਦਗੀ’ ਦੇ ਅਸੂਲ ਦੀ ਜਨੂੰਨ ਦੀ ਪੱਧਰ ’ਤੇ ਵਿਰੋਧਤਾ ਕਰ ਰਹੀ ਸੀ ਅਤੇ ਕਲਕੱਤਾ ਵਿਖੇ (ਦਸੰਬਰ 1928) ‘‘ਨਹਿਰੂ ਰਿਪੋਰਟ’’ ਦੀ ਤਿਆਰੀ ਸਬੰਧੀ ਬੁਲਾਈ ਸਰਬ ਪਾਰਟੀ ਕਾਨਫਰੰਸ ਵਿਚ ਇਹ ਮੰਗ ਕਰ ਰਹੀ ਸੀ ਕਿ ‘‘ਫਿਰਕੂਪੁਣੇ ਨੂੰ ਕਿਸੇ ਵੀ ਸ਼ਕਲ ਜਾਂ ਕਿਸੇ ਵੀ ਹਾਲਤ ਵਿਚ ਭਾਰਤ ਦੀ ਭਾਵੀ ਨੀਤੀ ਦਾ ਆਧਾਰ ਨਹੀਂ ਬਣਾਇਆ ਜਾਣਾ ਚਾਹੀਦਾ’’ ਤਾਂ ਉਹ, ਜ਼ਾਹਰਾ ਤੌਰ ’ਤੇ, ਇਕ ਘੱਟਗਿਣਤੀ ਵਰਗ ਦੀ ਨਹੀਂ ਸਗੋਂ ਬਹੁਗਿਣਤੀ ਵਰ
« Previous Page — Next Page »