ਲੇਖ

ਸਾਂਝਾ ਮੋਰਚਾ ਜ਼ੀਰਾ – ਕਾਰਣ, ਹਲਾਤ, ਕਾਰਵਾਈ ਅਤੇ ਜ਼ਿੰਮੇਵਾਰੀਆਂ

January 14, 2023

ਮੋਰਚਾ ਕਦੋਂ ਅਤੇ ਕਿਉਂ ਲੱਗਿਆ - ਸਮੇਂ ਸਮੇਂ ਤੇ ਜ਼ੀਰੇ ਦੇ ਆਸ ਪਾਸ ਦੇ ਪਿੰਡਾਂ ਦੇ ਲੋਕ ਧਰਤੀ ਹੇਠਲਾ ਪਾਣੀ ਗੰਧਲਾ ਹੋਣ ਦੀ ਗੱਲ ਕਰਦੇ ਰਹੇ ਸਨ । ਇੱਕਲੇ ਇੱਕਲੇ ਬੰਦਿਆਂ ਵੱਲੋਂ ਚੁੱਕੀ ਜਾ ਰਹੀ ਆਵਾਜ਼ ਸਮੂਹਿਕ ਲਹਿਰ ਓਦੋਂ ਬਣੀ ਜਦੋਂ ਫੈਕਟਰੀ ਨੇੜਲੇ ਪਿੰਡ ਮਹੀਆਂ ਵਾਲਾ ਕਲਾਂ ਚ ਗੁਰਦੁਆਰਾ ਭਗਤ ਦੁਨੀ ਚੰਦ ਜੀ ਚ ਕੀਤੇ 600 ਫੁੱਟ ਡੂੰਘੇ ਬੋਰ ਚੋਂ ਲਾਹਣ ਨਿਕਲੀ।

ਜੌੜੀਆਂ ਨਹਿਰਾਂ ਪੱਕੀਆਂ ਕਰਨ ਦਾ ਮਸਲਾ

ਜੌੜੀਆਂ ਨਹਿਰਾਂ ਵਿੱਚੋਂ ਰਾਜਸਥਾਨ ਫੀਡਰ ਨਹਿਰ, ਜਿਸਦਾ ਸਾਰਾ ਪਾਣੀ ਰਾਜਸਥਾਨ ਨੂੰ ਜਾਂਦਾ ਹੈ, ਵੀ ਇਕ ਹੈ। ਹੁਣ ਤੋਂ ਪਹਿਲਾਂ ਇਹਨਾਂ ਨਹਿਰਾਂ ਦਾ ਕੁਝ ਪਾਣੀ ਰਿਸਦਾ ਸੀ ਤੇ ਜਮੀਨ ਵਿਚ ਸਮਾ ਜਾਂਦਾ ਸੀ। ਇਸਦਾ ਪ੍ਰਭਾਵ ਇਹ ਪਿਆ ਕਿ ਮਾਲਵੇ ਖੇਤਰ ਵਿਚ ਬਹੁਤ ਇਲਾਕਿਆਂ ਦਾ ਪਾਣੀ ਜਿਹੜਾ ਪਹਿਲਾਂ ਖਾਰਾ ਸੀ, ਉਹ ਕੁਝ ਸਾਲਾਂ ਵਿੱਚ ਮਿੱਠਾ ਅਤੇ ਪੀਣਯੋਗ ਹੋ ਗਿਆ ਅਤੇ ਆਸ ਪਾਸ ਦੇ ਇਲਾਕਿਆਂ ਦੀ ਜਮੀਨ ਵੀ ਵਾਹੀਯੋਗ ਬਣ ਗਈ।

ਪਲਾਸਟਿਕ ਪ੍ਰਦੂਸ਼ਣ

ਪਲਾਸਟਿਕ ਪ੍ਰਦੂਸ਼ਣ ਇੱਕ ਵੱਡਾ ਰੂਪ ਲਈ ਖੜ੍ਹਾ ਹੈ, ਜੋ ਮਨੁੱਖੀ ਜ਼ਿੰਦਗੀ ਦੇ ਨਾਲ-ਨਾਲ ਪਸ਼ੂਆਂ, ਪੰਛੀਆਂ, ਬਨਸਪਤੀ ਅਤੇ ਸਮੂਹਿਕ ਰੂਪ ਵਿੱਚ ਪੂਰੇ ਵਾਤਾਵਰਣ ਲਈ ਵੱਡੀ ਸਮੱਸਿਆ ਹੈ। ਵਿਗਿਆਨੀਆਂ ਅਨੁਸਾਰ ਅਸੀਂ ਆਪਣੇ ਸਾਹ ਰਾਹੀਂ ਰੋਜਾਨਾ ਲਗਭਗ ਸੱਤ ਹਜਾਰ ਮਾਈਕਰੋਪਲਾਸਟਿਕ ਦੇ ਟੁਕੜੇ ਲੈਂਦੇ ਹਾਂ।

ਪੰਜਾਬ ਦਾ ਜਲ ਸੰਕਟ: ਜ਼ਿਲ੍ਹਾ ਨਵਾਂ ਸ਼ਹਿਰ

ਪੰਜਾਬ ਦੇ ਨਵਾਂ ਸ਼ਹਿਰ ਜ਼ਿਲ੍ਹੇ ਵੱਲ ਝਾਤ ਮਾਰ ਕੇ ਦੇਖੀਏ ਪਾਣੀ ਦੇ ਅੰਕੜਿਆਂ ਬਾਰੇ। ਭੌਤਿਕ ਤੌਰ 'ਤੇ, ਇਹ ਖੇਤਰ ਉੱਤਰ-ਪੂਰਬ ਵਿਚ ਪ੍ਰਚਲਿਤ ਸ਼ਿਵਾਲਿਕ ਪਹਾੜੀਆਂ ਅਤੇ ਦੱਖਣ ਵਿੱਚ ਸਤਲੁਜ ਦਰਿਆ ਨਾਲ ਘਿਰਿਆ ਹੋਇਆ ਹੈ, ਜੋ ਮੁੱਖ ਡਰੇਨੇਜ ਬੇਸਿਨ ਬਣਾਉਂਦਾ ਹੈ।

ਜ਼ੀਰਾ ਸਾਂਝਾਂ ਮੋਰਚਾ: ਸਾਨੂੰ ਝੰਜੋੜ ਦੇਣ ਵਾਲਾ ਘਟਨਾਕ੍ਰਮ

ਜੁਲਾਈ ਮਹੀਨੇ ਤੋਂ ਜ਼ੀਰੇ ਲੋਕਾਂ ਵੱਲੋਂ ਸ਼ਰਾਬ ਫੈਕਟਰੀ ਬੰਦ ਕਰਵਾਉਣ ਲਈ ਧਰਨਾ ਲਗਾਇਆ ਗਿਆ ਹੈ। ਜ਼ੀਰੇ ਨੇੜਲੇ ਪਿੰਡ ਮਨਸੂਰਵਾਲ ਵਿਚ ਸ਼ਰਾਬ ਅਤੇ ਖਤਰਨਾਕ ਰਸਾਇਣਾਂ ( ਕੈਮੀਕਲ ) ਦੇ ਕਾਰਖਾਨੇ ਮਾਲਬ੍ਰੋਸ ਵੱਲੋਂ ਰਸਾਇਣਾਂ, ਲਾਹਣ ਵਾਲਾ ਖਤਰਨਾਕ ਪਾਣੀ ਧਰਤੀ ਹੇਠਾਂ ਪਾਇਆ ਜਾ ਰਿਹਾ ਹੈ ਜਿਸ ਦੇ ਸਿੱਟੇ ਵਜੋਂ ਉੱਥੇ ਧਰਤੀ ਹੇਠਲਾ ਪਾਣੀ ਪੂਰੀ ਤਰ੍ਹਾਂ ਗੰਧਲਾ ਹੋ ਚੁੱਕਿਆ ਹੈ।

ਪੰਜਾਬ ਦਾ ਜਲ ਸੰਕਟ : ਜ਼ਿਲ੍ਹਾ ਮੋਹਾਲੀ

ਪੰਜਾਬ ਦਾ ਜਲ ਸੰਕਟ ਬਹੁ ਪਰਤੀ ਹੈ ਕਿਤੇ ਜ਼ਮੀਨੀ ਪਾਣੀ ਦੇ ਮੁੱਕਣ ਦਾ ਮਸਲਾ ਹੈ, ਕਿਤੇ ਪਾਣੀ ਦੇ ਪੱਤਣਾਂ ਵਿੱਚ ਪਾਣੀ ਘੱਟ ਹੈ, ਕਿਤੇ ਜ਼ਮੀਨੀ ਪਾਣੀ ਦੇ ਪਲੀਤ ਹੋਣ ਦਾ ਮਾਮਲਾ ਹੈ ਜਾਂ ਫਿਰ ਨਹਿਰੀ ਪਾਣੀ ਦਾ ਵਿਵਾਦ। ਵੱਖ-ਵੱਖ ਜ਼ਿਲਿਆਂ ਦੀ ਗੱਲ ਕਰਦੇ ਹੋਏ ਜਦੋਂ ਮੁਹਾਲੀ ਜ਼ਿਲ੍ਹੇ ਦੀ ਗੱਲ ਆਉਂਦੀ ਹੈ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਬਾਕੀ ਜ਼ਿਲ੍ਹਿਆਂ ਮੁਕਾਬਲੇ ਇਸ ਜ਼ਿਲ੍ਹੇ ਦੇ ਕੁਝ ਸੁਖਾਵੇਂ ਹਾਲਾਤ ਹਨ। ਜ਼ਮੀਨ ਹੇਠੋਂ ਪਾਣੀ ਕੱਢਣ ਦੀ ਦਰ 105% ਹੈ ਜਿਸ ਦਾ ਮਤਲਬ ਹੈ ਕਿ ਜਿੰਨਾ ਪਾਣੀ ਜ਼ਮੀਨ ਹੇਠ ਜਾ ਰਿਹਾ ਹੈ ਉਸ ਤੋਂ ਵੱਧ ਕੱਢਿਆ ਜਾ ਰਿਹਾ ਹੈ।

ਧਰਨਾ ਕਿੱਥੇ ਲੱਗਣਾ ਚਾਹੀਦਾ?

ਵਾਤਾਵਰਣ ਵਿਗਾੜ ਦਾ ਮਸਲਾ ਵਿਸ਼ਵ ਵਿਆਪਕ ਪੱਧਰ ਉਤੇ ਚਰਚਾ ਵਿੱਚ ਹੈ। ਵੱਡੇ ਪੱਧਰ ਉੱਤੇ ਸਮਾਗਮ ਹੋ ਰਹੇ ਹਨ। ਵੱਡੀਆਂ-ਵੱਡੀਆਂ ਸ਼ਖ਼ਸੀਅਤਾਂ ਇਸ ਸਮੱਸਿਆ ਦੇ ਹੱਲ ਲੱਭਣ ਵੱਲ ਤੁਰ ਰਹੀਆਂ ਹਨ। COP-27, G20 ਵਰਗੇ ਵੱਡੇ ਸੰਮੇਲਨ ਹੋ ਰਹੇ ਹਨ ਜਿਨਾਂ ਵਿੱਚ ਵਾਤਾਵਰਣ ਸਾਂਭਣਾ ਵੱਡਾ ਮੁੱਦਾ ਬਣਿਆ ਹੋਇਆ ਹੈ।

ਪੰਜਾਬ ਦਾ ਜਲ ਸੰਕਟ : ਹੁਸ਼ਿਆਰਪੁਰ ਜਿਲ੍ਹੇ ਦੀ ਸਥਿਤੀ

ਹੁਸ਼ਿਆਰਪੁਰ ਜ਼ਿਲ੍ਹੇ ਦੇ ਹਾਲਾਤ ਬਾਕੀ ਪੰਜਾਬ ਨਾਲੋਂ ਕਾਫੀ ਠੀਕ ਹਨ ਪਰ ਫਿਰ ਵੀ ਸਾਰਾ ਜ਼ਿਲ੍ਹਾ ਸੁਰੱਖਿਅਤ ਸ਼੍ਰੇਣੀ ਵਿਚ ਨਹੀਂ ਆਉਂਦਾ। ਜੇਕਰ ਪਾਣੀ ਦੇ ਅਧਾਰ ਤੇ ਜ਼ਿਲ੍ਹੇ ਨੂੰ 10 ਭਾਗਾਂ ਵਿੱਚ ਵੰਡ ਲਈਏ ਤਾਂ ਚਾਰ ਹਿੱਸੇ ਬਹੁਤ ਹੀ ਗੰਭੀਰ ਹਾਲਤ ਵਿੱਚ ਹਨ ਅਤੇ 3 ਹਿੱਸੇ ਮੁਸ਼ਕਿਲ ਹਾਲਾਤ ਵਿਚ ਆਉਂਦੇ ਹਨ।

ਖੇਤੀ ਉਪਜਾਂ ਦੀ ਪ੍ਰੋਸੈਸਿੰਗ ਅਤੇ ਵਿਕਰੀ

ਅਸੀਂ ਸਾਰੇ ਜਦ ਮੋਰ, ਰਿਲਾਇੰਸ ਆਦਿ ਕੰਪਨੀਆਂ ਦੀਆਂ ਵੱਡੀਆਂ ਦੁਕਾਨਾਂ (shopping malls) ਵਿਚ ਜਾਂਦੇ ਹਾਂ ਤੇ ਇਹ ਗੱਲ ਵੇਖਣ ਵਾਲੀ ਹੈ ਕਿ ਜਿਹੜੇ ਸਟੋਰ ਪੰਜਾਬ ਵਿੱਚ ਹਨ, ਉਥੇ ਮਿਲਣ ਵਾਲੀ ਭੋਜਨ ਸਮੱਗਰੀ ਜਿਵੇਂ ਆਟਾ, ਚੌਲ਼, ਦਾਲ਼ਾਂ, ਮੈਦਾ, ਵੇਸਣ, ਰਵਾ ਇੱਥੋਂ ਤੱਕ ਕਿ ਗੁੜ ਵੀ ਨਾਲ ਪਏ ਅਖਰੋਟਾਂ ਤੇ ਬਦਾਮਾਂ ਵਾਂਗ ਪੰਜਾਬ ਤੋਂ ਬਾਹਰੀ ਹੁੰਦੇ ਹਨ।

ਪੰਜਾਬ ਦਾ ਜਲ ਸੰਕਟ : ਜ਼ਿਲ੍ਹਾ ਪਠਾਨਕੋਟ

ਪਠਾਨਕੋਟ ਵਿਚ ਜਮੀਨੀ ਪਾਣੀ ਦੇ ਹਲਾਤ ਬਾਕੀ ਪੰਜਾਬ ਨਾਲੋਂ ਕੁਝ ਚੰਗੇ ਹਨ, ਪਰ ਮਿੱਠੇ ਪਾਣੀ ਦਾ ਕੁੱਲ ਜਲ ਭੰਡਾਰ ਬਹੁਤ ਘੱਟ ਹੈ।

« Previous PageNext Page »