ਕੀ ਜਿੰਦਗੀ ਸਹਿਜ ਚਾਲ ਚਲਦੀ ਹੈ ਜਿੱਥੇ ਅਣਜਾਣਤਾ ਅਗਿਆਨਤਾ ਅਤੇ ਮੌਕਾ ਮੇਲਾਂ ਦੀ ਵੀ ਕੋਈ ਥਾਂ ਹੈ ਜਾਂ ਇਹ ਸਦਾ ਰਾਜਨੀਤੀ ਵਪਾਰ ਅਤੇ ਖ਼ਬਤ ਦੀਆਂ ਸਾਜਿਸ਼ਾਂ ਦੇ ਜ਼ੋਰ ਨਾਲ ਹੀ ਚਲਦੀ ਹੈ? ਦਲੀਲੀ ਸਿਆਣੇ ਜਿੰਦਗੀ ਦੀ ਚਾਲ ਦੇ ਮੁਢਲੇ ਨੇਮ ਸਮਝਾਉਂਦੇ ਹਨ ਕਿ ਸਭ ਤੋਂ ਮੂਲ ਥਾਂ, ਸਮਾਂ, ਹੋਂਦ ਅਤੇ ਕਰਮ ਹੈ ਜਿਸ ਨਾਲ ਸਹਿਜ/ਸਾਜਿਸ਼ ਸਭ ਕੁਝ ਬਣਦਾ ਅਤੇ ਚਲਦਾ ਹੈ।
ਪੰਜਾਬੀ ਬੋਲੀ ਦਾ ਸਵਾਲ ਕਈ ਰੂਪਾਂ ਵਿਚ ਵਾਰ ਵਾਰ ਚਲਦਾ ਰਹਿੰਦਾ ਹੈ।ਕਿਸੇ ਨਾ ਕਿਸੇ ਪੱਖ ਤੋਂ ਕੋਈ ਘਟਨਾ ਇਹ ਸਵਾਲ ਨੂੰ ਇਕਦਮ ਜਿੰਦਗੀ ਦੇ ਮੁਹਾਣ ਵਿਚ ਲਿਆ ਖਲ੍ਹਾਰਦੀ ਹੈ। ਇਹ ਸਵਾਲ ਦੀਆਂ ਚਾਰ ਪੰਜ ਪਰਤਾਂ ਹਨ ਪਰ ਚਰਚਾ ਅਕਸਰ ਇਕ-ਦੋ ਤੀਕ ਸੁੰਗੜ ਜਾਂਦੀ ਹੈ।
ਪੰਜ ਰਾਜਾਂ ਦੇ ਚੋਣ ਨਤੀਜਿਆਂ ਨੇ ਪੰਜ ਵਰ੍ਹੇ ਪਹਿਲਾਂ ਸਵੈ ਸੇਵੀ ਸੰਘ ਦੇ ਰਾਜਸੀ ਚਿਹਰੇ ਨੂੰ ਜਿੱਤ ਦੀ ਆਸ ਬੰਨਾਈ ਸੀ ਪਰ ਹੁਣ ਉਹੀ ਆਸ ਉਹੋ ਜਿਹੇ ਨਤੀਜਆਂ ਨਾਲ ਹੀ ਧੁੰਧਲਾ ਗਈ। ਇਹਦਾ ਇਕਦਮ ਜੋ ਅਸਰ ਹੋਇਆ ਉਹਦੇ ਲੱਛਣ ਅੱਠ ਪਹਿਰਾਂ ਵਿਚ ਹੀ ਵਿਖਾਈ ਦੇਣੇ ਸ਼ੁਰੂ ਹੋ ਗਏ।
ਮਨੋਰੰਜਨ ਦੇ ਰਾਹ ਤਰੀਕੇ ਤਾਂ ਸਦੀਆਂ ਤੋਂ ਚਲਦੇ ਆ ਰਹੇ ਹਨ ਪਰ ਬਿਜਲੀ ਦੇ ਰੰਗੀਲ ਰੌਸ਼ਨ ਪਰਛਾਵਿਆਂ ਨੇ ਮਨੁੱਖ ਨੂੰ ਹਜਾਰਾਂ ਸਾਲਾਂ ਮਗਰੋਂ ਫਿਰ ਤੋਂ ਕੁਦਰਤੀ ਅੱਗ ਦੀ ਖੋਜ ਵਾਂਗ ਅਚੰਭਤ ਕਰ ਦਿੱਤਾ ਹੈ।ਪਿਛਲੀ ਸਦੀ ਤੋਂ ਲੋਕਾਂ ਲਈ ਇਹ ਅਚੰਭਾ ਵੱਡਾ ਹੀ ਹੋ ਰਿਹਾ ਹੈ। ਪੁਰਾਣੇ ਗਰੰਥਾਂ ਵਿਚ ਚਾਰ ਭਾਂਤ ਦੀ ਅੱਗ ਦਾ ਜਿਕਰ ਸੀ ਪਰ ਇਹ ਅੱਗ ਓਹਨਾ ਅੱਗਾਂ ਤੋਂ ਵੱਖਰੀ ਹੈ। ਅਸਲ ਵਿਚ ਇਹ ਅੱਗ ਉਹ ਜਾਦੂ ਹੈ ਜਿਸਦੀ ਬੰਦੇ ਨੂੰ ਸਦੀਆਂ ਤੋਂ ਭਾਲ ਸੀ। ਇਹ ਅੱਗ ਚਾਨਣਾ ਵੀ ਕਰਦੀ ਹੈ ਪਰ ਅਲਾਦੀਨ ਦੇ ਚਿਰਾਗ ਵਿਚੋਂ ਨਿਕਲਣ ਵਾਲਾ ਸੁਪਨ ਸੰਸਾਰ ਵੀ ਸਿਰਜਦੀ ਹੈ। ਪਰਦੇ ਜਾਂ ਸ਼ੀਸ਼ੇ ਉਤੇ ਤੈਰਦੇ ਰੰਗੀਲ ਰੌਸ਼ਨੀ ਦੇ ਪਰਛਾਵਿਆਂ ਪਿਛੇ ਮਨੁੱਖ ਕਿਸ ਹੱਦ ਤੱਕ ਉਲਾਰ ਹੋ ਜਾਂਦਾ ਹੈ ਇਹਦੇ ਤੋਂ ਪਰਛਾਵਿਆਂ ਦੇ ਅਸਰ ਦਾ ਪਤਾ ਵੀ ਲਗਦਾ ਹੈ ਅਤੇ ਬੰਦੇ ਦੀ ਹਸਤੀ ਦਾ ਅੰਦਾਜਾ ਵੀ ਲਗਦਾ ਹੈ। ਪੁਰਾਣੇ ਵੇਲਿਆਂ ਵਿਚ ਇਹ ਅੰਦਾਜਾ ਨਹੀਂ ਲੱਗ ਸਕਦਾ ਸੀ ਕਿ ਬੰਦਾ ਪਰਛਾਵੇ ਦੇ ਅਸਰ ਹੇਠ ਵੀ ਏਨਾ ਜਿਆਦਾ ਆ ਸਕਦਾ ਹੈ। ਇਹ ਅੱਗ ਦੇ ਅਸਰ ਤੋਂ ਅੰਦਾਜਾ ਲੱਗ ਸਕਦਾ ਹੈ ਕਿ ਜਦੋਂ ਵੀ ਮਨੁੱਖ ਨੇ ਅੱਗ ਦੇ ਕਿਸੇ ਨਵੇਂ ਰੂਪ ਨੂੰ ਵੇਖਿਆ ਜਾਂ ਚਿਤਵਿਆ ਹੈ ਤਾਂ ਉਹ ਚਿਰਾਂ ਤੱਕ ਹੈਰਾਨੀ ਦੇ ਆਲਮ ਵਿਚ ਡੁੱਬਿਆ ਰਿਹਾ ਹੈ।
ਕਿਸੇ ਅਸਲੀ ਸ਼ੈਅ ਦੀ ਅਣਹੋਂਦ ਵਿੱਚ ਹੀ ਮਨੁੱਖ ਨੂੰ ਨਕਲੀ ਦੀ ਲੋੜ ਪੈਂਦੀ ਹੈ। ਸਿੱਖਾਂ ਨੂੰ ਗੁਰੂ ਸਾਹਿਬ ਅਤੇ ਸ਼ਹੀਦਾਂ ਦੀ ਨਕਲ ਜਾਂ ਕਾਲਪਨਿਕ ਪਰਛਾਵੇ ਦੀ ਲੋੜ ਕਿਉਂ ਹੈ? ਕੀ ਸਿੱਖਾਂ ਦਾ ਧਰਮ ਨਿਭਾਉਣ ਅਤੇ ਅਮਲਾਂ ਨਾਲ ਇਤਿਹਾਸ ਸਿਰਜਣ ਦਾ ਯਕੀਨ ਟੁੱਟ ਗਿਆ ਹੈ ਜੋ ਨਕਲ ਜਾਂ ਕਲਪਨਾ ਦੇ ਆਸਰੇ ਆਪਣੇ ਧਰਮ ਇਤਿਹਾਸ ਨੂੰ ਖੜ੍ਹਾ ਕਰਨਾ ਚਾਹੁੰਦੇ ਹਨ?
ਅਸਲ ਗੱਲ ਇਹ ਹੈ ਕਿ ਸਿੱਖ ਸਿਧਾਂਤ, ਇਤਿਹਾਸ ਅਤੇ ਪਰੰਪਰਾ ਅਨੁਸਾਰ ਕੋਈ ਮਨੁੱਖ ਗੁਰੂ ਦਾ ਸਵਾਂਗ ਨਹੀਂ ਰਚ ਸਕਦਾ। ਜਦੋਂ ਸਵਾਂਗ ਦੀ ਮਨਾਹੀ ਹੈ ਫਿਰ ਇਹ ਕਿਸੇ ਰੂਪ ਵਿੱਚ ਹੋਵੇ ਜਾਂ ਨਾ ਹੋਵੇ ਉਹਦੇ ਬਾਰੇ ਬਹਿਸ ਕਾਹਦੇ ਵਾਸਤੇ? ਇਹ ਮਨੁੱਖੀ ਅਤੇ ਬਿਜਲ ਪਰਛਾਵੇਂ ਦੇ ਫਰਕ ਦੇ ਰੌਲੇ ਦੀ ਸੰਭਾਵਨਾ ਆਈ ਹੀ ਕਿਥੋਂ? ਇਹ ਮੂਲ ਵਿਚਾਰਣ ਵਾਲੀ ਗੱਲ ਹੈ।
ਆਮ ਆਦਮੀ ਪਾਰਟੀ ਦੇ ਉਭਾਰ ਨੇ ਪੰਜਾਬ ਵਿੱਚ ਕੇਂਦਰੀ ਹਕੂਮਤ ਦਾ ਇਕ ਵੱਡਾ ਕੰਮ ਕਰ ਦਿੱਤਾ ਹੈ ਕਿ ਸਿਰੇ ਦੇ ਕਾਮਰੇਡਾਂ ਤੋਂ ਲੈ ਕੇ ਖਾਲਸਤਾਨ ਬਣਾਉਣ ਵਾਲਿਆਂ ਤੱਕ ਨੂੰ ਚੋਣ ਰਾਜਨੀਤੀ ਦੀ ਇਕੋ ਟੋਪੀ ਪਾ ਦਿੱਤੀ।
ਵਿਵਾਦ ਇਕ ਤਰ੍ਹਾਂ ਦੇ ਵਾ ਵਰੋਲੇ ਹੀ ਹੁੰਦੇ ਹਨ ਜੋ ਅਕਸਰ ਕੱਖਾਂ ਨੂੰ ਬੜੀ ਉਪਰ ਚੁੱਕ ਕੇ ਲੈ ਜਾਂਦੇ ਹਨ। ਏਨੇ ਉਚ ਹੋਏ ਕੱਖਾਂ ਨੂੰ ਲੋਕ ਚਾਅ ਜਾਂ ਸ਼ਰਧਾ ਨਾਲ ਨਹੀਂ ਵੇਖਦੇ ਹੁੰਦੇ ਸਗੋਂ ਉਹਨਾਂ ਦੀ ਖਿਚ ਤਾਂ ਇਹ ਵੇਖਣ ਵਿੱਚ ਹੁੰਦੀ ਹੈ ਕਿ ਵੇਖੀਏ ਮੁੜ ਇਹ ਕੱਖ ਕਿਥੇ ਕੁ ਡਿੱਗਦਾ ਹੈ।ਕਈਆਂ ਨੇ ਤਾਂ ਉਹਨਾਂ ਡਿੱਗੇ ਹੋਏ ਕੱਖਾਂ ਤੇ ਪੈਰ ਧਰਕੇ ਉਹੋ ਸਕੂਨ ਹਾਸਲ ਕਰਨਾ ਹੁੰਦਾ ਏ ਜੋ ਉਹਨਾਂ ਕੱਖਾਂ ਨੇ ਉਚੇ ਉਡਣ ਵੇਲੇ ਮਹਿਸੂਸ ਕੀਤਾ ਸੀ।