ਸਿਆਸੀ ਖਬਰਾਂ

ਗੱਦਾਰਾਂ ਤੇ ਕਾਤਲਾਂ ਦੇ ਦਿਨ ਮਨਾ ਕੇ ਅਮਰਿੰਦਰ ਸਿੰਘ ਸਿੱਖਾਂ ਦੇ ਜਖਮਾਂ ‘ਤੇ ਲੂਣ ਭੁੱਕ ਰਿਹਾ ਹੈ: ਦਲ ਖਾਲਸਾ

August 21, 2019 | By

ਅੰਮ੍ਰਿਤਸਰ ਸਾਹਿਬ: 1984 ਦੇ ਭਾਰਤੀ ਫੌਜ ਵੱਲੋਂ ਦਰਬਾਰ ਸਾਹਿਬ ਉੱਤੇ ਕੀਤੇ ਹਮਲੇ ਤੋਂ ਬਾਅਦ ਭਾਰਤ ਸਰਕਾਰ ਦੇ ਮੁਖੀ ਰਾਜੀਵ ਗਾਂਧੀ ਨਾਲ ਸਮਝੌਤਾ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਹਰਚਰਨ ਸਿੰਘ ਲੌਂਗੋਵਾਲ ਨੂੰ ਸਿੱਖ ਕੌਮ ਦਾ ਗੱਦਾਰ ਦੱਸਦਿਆਂ ਦਲ ਖਾਲਸਾ ਨੇ ਮੌਜੂਦਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਸੰਤ ਹਰਚਰਨ ਸਿੰਘ ਲੌਂਗੋਵਾਲ ਦੀ ਬਰਸੀ ਮਨਾਉਣ ਕਾਰਨ ਅਲੋਚਨਾ ਕੀਤੀ ਹੈ।

ਦਲ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਇਕ ਲਿਖਤੀ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਅਮਰਿੰਦਰ ਸਿੰਘ ਸਿੱਖਾਂ ਦੇ ਕਾਲਤ ਰਾਜੀਵ ਗਾਂਧੀ ਦਾ ਜਨਮ ਦਿਨ ਮਨਾ ਕੇ ਅਤੇ ਸਿੱਖ ਕੌਮ ਦੇ ਗੱਦਾਰ ਸੰਤ ਹਰਚਰਨ ਸਿੰਘ ਲੌਂਗੋਵਾਲ ਦੀ ਬਰਸੀ ਮਨਾ ਕੇ ਸਿੱਖਾਂ ਦੇ ਜਖਮਾਂ ਉੱਤੇ ਲੂਣ ਭੁੱਕ ਰਿਹਾ ਹੈ।

ਅਮਰਿੰਦਰ ਸਿੰਘ (ਪੁਰਾਣੀ ਤਸਵੀਰ)

ਉਨ੍ਹਾਂ ਕਿਹਾ ਕਿ 31 ਅਕਤੂਬਰ 1984 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਸੋਧਾ ਲਏ ਜਾਣ ਤੋਂ ਬਾਅਦ ਸਿੱਖ ਉੱਤੇ ਹਮਲੇ ਰਾਜੀਵ ਗਾਂਧੀ ਵੱਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੇ ਜਾਣ ਤੋਂ ਬਾਅਦ ਹੀ ਸ਼ੁਰੂ ਹੋਏ ਸਨ।

ਸ. ਕੰਵਰਪਾਲ ਸਿੰਘ ਨੇ ਅਮਰਿੰਦਰ ਸਿੰਘ ਵੱਲੋਂ ਰਾਜੀਵ ਗਾਂਧੀ ਨੂੰ ਦੋਸ਼-ਮੁਕਤ ਕਰਨ ਬਾਰੇ ਦਿੱਤੇ ਜਾ ਰਹੇ ਉਨ੍ਹਾਂ ਹਵਾਲਿਆਂ ਦਾ ਖੰਡਨ ਕੀਤਾ ਕਿ ਜਦੋਂ ਸਿੱਖਾਂ ਉੱਤੇ ਹਮਲੇ ਸ਼ੁਰੂ ਹੋਏ ਉਦੋਂ ਰਾਜੀਵ ਗਾਂਧੀ ਬੰਗਾਲ ਵਿਚ ਸੀ।

ਕਾਂਗਰਸੀ ਆਗੂ ਪ੍ਰਣਬ ਮੁਖਰਜੀ ਦੀ ਲਿਖੀ ਕਿਤਾਬ ‘ਦਾ ਟ੍ਰਬੁਲੈਂਟ ਯੀਅਰਜ਼ – 1980-1996’ ਦਾ ਹਵਾਲਾ ਦਿੰਦਿਆਂ ਸ. ਕੰਵਰਪਾਲ ਸਿੰਘ ਨੇ ਕਿਹਾ ਕਿ ਰਾਜੀਵ ਗਾਂਧੀ 31 ਅਕਤੂਬਰ 1984 ਨੂੰ ਦੁਪਹਿਰ 3:15 ਵਜੇ ਦਿੱਲੀ ਪਰਤ ਆਇਆ ਸੀ ਅਤੇ ਇੰਦਰਾ ਗਾਂਧੀ ਦੀ ਮੌਤ ਦਾ ਸਰਕਾਰੀ ਐਲਾਨ ਉਸ ਦੇ ਆਉਣ ਤੋਂ ਬਾਅਦ ਹੀ ਕੀਤਾ ਗਿਆ ਸੀ।

ਉਨ੍ਹਾਂ ਕਿਹਾ ਕਿ ਇਹ ਇਕ ਅਜਿਹਾ ਤੱਥ ਹੈ ਜਿਸ ਨੂੰ ਝੁਠਲਾਇਆ ਨਹੀਂ ਜਾ ਸਕਦਾ ਕਿ ਸਿੱਖਾਂ ਵਿਰੁਧ ਨਫਤਰ ਅਤੇ ਗੁੱਸੇ ਦੇ ਬਾਵਜੂਦ ਰਾਜੀਵ ਗਾਂਧੀ ਦੇ ਪ੍ਰਧਾਨ ਮੰਤਰੀ ਵੱਜੋਂ ਸਹੁੰ ਚੁੱਕਣ ਤੋਂ ਪਹਿਲਾਂ ਇਕ ਵੀ ਸਿੱਖ ਦਾ ਕਤਲ ਨਹੀਂ ਸੀ ਹੋਇਆ। ਉਨ੍ਹਾਂ ਕਿਹਾ ਕਿ ਸਿੱਖਾਂ ਦਾ ਕਤਲੇਆਮ ਰਾਜੀਵ ਗਾਂਧੀ ਵੱਲੋਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੇ ਜਾਣ ਤੋਂ ਕੀਤੇ ਇਸ਼ਾਰੇ ‘ਤੇ ਹੀ ਸ਼ੁਰੂ ਹੋਇਆ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , ,