Tag Archive "dr-sikandar-singh"

ਜੂਨ 84 ਦੀ ਜੰਗ: ਦੋ-ਧਿਰੀ ਹਿੰਸਾ ਦੇ ਤਰਕ ਅਤੇ ਅਧਾਰ

ਜੂਨ 84 ਦੀ ਜੰਗ ਵਿਚ ਕਿਸੇ ਵੀ ਪ੍ਰਕਾਰ ਦੀ ਹਿੰਸਾ ਦਾ ਮੂਲ ਕਾਰਣ ਅਤੇ ਕਾਰਕ ਭਾਰਤੀ ਹਕੂਮਤ ਹੈ ਜੋ ਬਿਪਰਵਾਦੀ ਅਤੇ ਬਸਤੀਵਾਦੀ ਵਿਚਾਰਧਾਰਾ ਦੀਆਂ ਲੀਹਾਂ ‘ਤੇ ਚਲਦੀ ਹੈ। ਇਸ ਸਾਰੇ ਘਟਨਾਕ੍ਰਮ ਵਿਚ ਭਾਰਤੀ ਹਕੂਮਤ ਦਾ ਬਿਪਰ ਰੂਪ ਕੁਦਰਤੀ ਹੱਕਾਂ ਅਤੇ ਇਨਸਾਫ ਤੋਂ ਕੋਹਾਂ ਦੂਰ ਦਿਖਦਾ ਹੈ ਬਲਕਿ ਇਹ ਆਪਣੇ ਕੁਦਰਤ ਵਿਰੋਧੀ

ਜਿੱਤ ਦੇ ਨਿਸ਼ਾਨ

ਜਿੱਤ ਆਪਣੇ ਆਪ ਵਿੱਚ ਬਹੁਤ ਵੱਡੀ ਸ਼ੈਅ ਹੈ ਪਰ ਜੇ ਜਿੱਤ ਵੱਡੀ ਹੋਵੇ ਅਤੇ ਕਿਸੇ ਵੱਡੇ ਮੰਨੇ ਗਏ ਨੂੰ ਹੀ ਜਿੱਤਿਆ ਹੋਵੇ ਤਾਂ ਉਹ ਜਿੱਤਣ ਵਾਲਿਆਂ ਉਸ ਨਾਲ ਜੁੜੇ ਸਕੇ ਸਬੰਧੀਆਂ ਤੇ ਸਮਰਥਕਾਂ ਦੀ ਸਰੀਰ ਕਿਰਿਆ (ਮੈਟਾਬੋਲਿਜ਼ਮ) ਅਤੇ ਤੰਦਰੁਸਤੀ (ਇਮਿਊਨਿਟੀ) ਨੂੰ ਇੰਨਾ ਤੇਜ਼ ਕਰ ਦਿੰਦੀ ਹੈ ਕਿ ਉਸ ਵਿਚੋਂ ਪੈਦਾ ਹੋਈ ਊਰਜਾ ਪੁਰਾਣੀਆਂ ਸਭ ਬਿਮਾਰੀਆਂ ਨੂੰ ਖ਼ਤਮ ਕਰ ਦਿੰਦੀ ਹੈ ਅਤੇ ਨਵੀਆਂ ਦੇ ਹਮਲਾਵਰਾਂ ਨੂੰ ਰਾਹੋਂ ਹੀ ਮੋੜਨ ਲੱਗ ਜਾਂਦੀ ਹੈ। ਜਦੋਂ ਕੋਈ ਸਮੂਹ ਕੌਮ ਸਮਾਜ ਅਜਿਹੀ ਜਿੱਤ ਜਿੱਤਦਾ ਹੈ ਤਾਂ ਉਸ ਦੇ ਅਚੇਤ ਦੀਆਂ ਅੰਦਰਲੀਆਂ ਸੱਚੀਆਂ ਪਰਤਾਂ ਉੱਘੜਨੀਆਂ ਸ਼ੁਰੂ ਹੋ ਜਾਂਦੀਆਂ ਹਨ। ਉਨ੍ਹਾਂ ਦਾ ਸਮੂਹਿਕ/ਸਮਾਜਿਕ/ਕੌਮੀ ਕਿਰਦਾਰ ਆਪਣੇ ਅਚੇਤ ਵਿੱਚ ਪਏ ਅਸਲ ਮੂਲ ਵਰਗਾ ਹੋਣਾ ਸ਼ੁਰੂ ਹੋ ਜਾਂਦਾ ਹੈ। ਉਹ ਮੂਲ ਕਿਸੇ ਦਾ ਸਰਬੱਤ ਦਾ ਭਲਾ ਚਾਹੁਣ ਵਾਲਾ ਪਰਉਪਕਾਰੀ ਵੀ ਹੋ ਸਕਦਾ ਹੈ ਜਾਂ ਆਪਣਾ ਭਲਾ ਚਾਹੁਣ ਵਾਲਾ ਨਿੱਜਵਾਦੀ ਵੀ ਹੋ ਸਕਦਾ ਹੈ। ਇਹ ਹਰੇਕ ਕੌਮ ਦੀ ਆਪਣੇ ਮੂਲ ਕੀਮਤ ਤੇ ਨਿਰਭਰ ਕਰਦਾ ਹੈ। ਇੱਕੋ ਧਰਤੀ ਤੇ ਵੱਖੋ ਵੱਖ ਖਿਆਲ/ਵਿਚਾਰਧਾਰਾ ਨਾਲ ਜੁੜੇ ਸਮੂਹਾਂ ਦੀ ਕਈ ਵਾਰੀ ਸਾਂਝੇ ਵਿਰੋਧੀ ਖਿਲਾਫ਼ ਜੁਗਵੀਂ ਲੜਾਈ ਹੁੰਦੀ ਹੈ।

ਸੰਸਾਰ ਬਦਲਣ ਵਾਸਤੇ ਕਿਸਾਨੀ ਜੱਦੋ-ਜਹਿਦ ਲਈ 1789 ਦੀ ਫਰਾਂਸੀਸੀ ਕ੍ਰਾਂਤੀ ਤੋਂ ਸਬਕ

1789 ਈ. ਦੀ ਫਰਾਂਸੀਸੀ ਕ੍ਰਾਂਤੀ ਆਜ਼ਾਦੀ, ਬਰਾਬਰੀ ਅਤੇ ਭਾਈਬੰਦੀ ਲਈ ਲੜੀ ਗਈ ਸੀ। ਅੱਜ ਦੀ ਕਿਸਾਨ ਜੱਦੋਜਹਿਦ ਇਨ੍ਹਾਂ ਦੇ ਨਾਲ ਨਾਲ ਸਰਬ ਸਾਂਝੀਵਾਲਤਾ ਦੀ ਵੀ ਗੱਲ ਕਰ ਰਹੀ ਹੈ। ਫਰਾਂਸੀਸੀ ਕ੍ਰਾਂਤੀ ਨੇ ਦੁਨੀਆਂ ਦੇ ਵੱਡੇ ਸਮੀਕਰਨ ਬਦਲ ਦਿੱਤੇ ਅਤੇ ਸਦੀਆਂ ਤੋਂ ਸਥਾਪਤ ਹੋ ਚੁੱਕੇ ਰਾਜ ਅਤੇ ਸਦੀਆਂ ਤੋਂ ਕਾਬਜ ਰਾਜਸੀ ਢਾਂਚੇ ਨੂੰ ਪਲਟ ਕੇ ਸੁੱਟ ਦਿੱਤਾ ਸੀ। 2020 ਦੀ ਕਿਸਾਨ ਜੱਦੋ ਜਹਿਦ ਇਨ੍ਹਾਂ ਸਾਰੀਆਂ ਸੰਭਾਵਨਾਵਾਂ ਨਾਲ ਭਰੀ ਹੋਈ ਹੈ ਪਰ ਇਸ ਵਿੱਚ ਇਹ ਸੰਭਾਵਨਾਵਾਂ ਹੁਣ ਜਗਾਉਣ ਦੀ ਲੋੜ ਹੈ। ਹਕੂਮਤ ਦਾ ਜ਼ੋਰ ਉਨ੍ਹਾਂ ਸੰਭਾਵਨਾਵਾਂ ਨੂੰ ਲਾਂਭੇ ਕਰਨ ਜਾਂ ਲੁਕੋਣ ਲਈ ਲੱਗਿਆ ਹੋਇਆ ਹੈ। ਭਾਰਤੀ ਹਕੂਮਤ ਅਤੇ ਉਸ ਦਾ ਸਮੁੱਚਾ ਮੀਡੀਆ ਇਨ੍ਹਾਂ ਇਸ ਜੱਦੋਜਹਿਦ ਨੂੰ ਕੇਵਲ ਤਿੰਨ ਕਾਨੂੰਨਾਂ ਦੇ ਦੁਆਲੇ ਹੀ ਵਲ ਰਿਹਾ ਹੈ ਜਦਕਿ ਇਸ ਜੱਦੋਜਹਿਦ ਦੀ ਸਮਰੱਥਾ ਬਹੁਤ ਜ਼ਿਆਦਾ ਵਸੀਹ ਹੈ।

ਕਿਸਾਨੀ ਜੱਦੋਜਹਿਦ ਕਾਹਦੇ ਲਈ?

ਇਹ ਲਹਿਰ ਦਾ ਹਰ ਬੰਦਾ ਜਿਸ ਪੱਧਰ ਤੱਕ ਸ਼ਾਂਤ ਹੈ, ਜਿਸ ਪੱਧਰ ‘ਤੇ ਆਮ ਬੰਦੇ ਜਮਹੂਰੀ ਤਰੀਕੇ ਨਾਲ ਗੱਲ ਰੱਖ ਰਹੇ ਹਨ ਅਤੇ ਸਰਕਾਰ ਦੀ ਹਰ ਗੱਲ ਦਾ ਸਹੀ ਮੋੜਾ ਦੇ ਰਹੇ ਹਨ ਇਸ ਤੋਂ ਜਾਪਦਾ ਹੈ ਕਿ ਇਹ ਨੀਂਦ ‘ਚੋਂ ਕੁਝ ਸਮੇਂ ਲਈ ਉੱਠੇ ਲੋਕ ਨਹੀਂ ਹਨ ਸਗੋਂ ਇਹ ਅੰਗਰੇਜਾਂ ਦੇ ਜਾਣ ਤੋਂ ਬਾਅਦ ਪਿਛਲੇ ਸੱਤ ਦਹਾਕਿਆਂ ਦੀਆਂ ਦੁਸ਼ਵਾਰੀਆਂ ਅਤੇ ਭਾਰਤੀ ਹਕੂਮਤ ਦੇ ਬਿਪਰਵਾਦੀ ਰਵੱਈਏ ਖਿਲਾਫ ਜਾਗੇ ਜੋਏ ਲੋਕ ਹਨ। ਇਸ ਲਈ ਕਿਸਾਨਾਂ ਦੀਆਂ ਸਾਰੀਆਂ ਦੁਸ਼ਵਾਰੀਆਂ ਖੁਦਕੁਸ਼ੀਆਂ, ਕਰਜੇ, ਮਿੱਟੀ-ਪਾਣੀ ਦੇ ਘਾਣ ਅਤੇ ਲੁੱਟ ਦੀ ਗੱਲ ਰੱਖੇ ਬਿਨ੍ਹਾ ਕਿਸੇ ਆਗੂ ਦੀ ਗੱਲ ਪਰਵਾਨ ਨਹੀਂ ਕਰਨਗੇ। ਇਸ ਲਹਿਰ ਵਿਚ ਇੰਨੀ ਊਰਜਾ ਹੈ ਕਿ ਇਸ ਨੇ ਉਨ੍ਹਾਂ ਦੇ ਪੱਧਰ ਤੋਂ ਹੇਠਲਾ ਹਰ ਆਗੂ ‘ਬਲਬਾਂ ਵਾਂਗ ਫਿਊਜ ਕਰ ਦੇਣਾ ਹੈ’। ਇਸ ਲਹਿਰ ਦੀ ਸਹੀ ਅਗਵਾਈ ਕੋਈ ਸਮਰੱਥ ਚਾਨਣ ਮੁਨਾਰਾ ਹੀ ਕਰ ਸਕੇਗਾ।

ਕਿਸਾਨੀ ਜੱਦੋਜਹਿਦ: ਪੰਜਾਬ ਦੀ ਲੜਾਈ ਕਿਸ ਨਾਲ?

ਭਾਰਤ ਸਰਕਾਰ ਵਲੋਂ ਜੂਨ 2020 ਵਿਚ ਕਿਸਾਨੀ ਨਾਲ ਸਬੰਧਤ ਤਿੰਨ ਕਾਨੂੰਨ ਬਣਾਏ ਗਏ ਅਤੇ ਮਨਜੂਰ ਕਰ ਦਿੱਤਾ ਗਿਆ। ਇਸ ਕਵਾਇਦ ਵਿਚ ਵੱਖ-ਵੱਖ ਰਾਜਾਂ ਦੀਆਂ ਸਰਕਾਰਾਂ, ਲੋਕਾਂ ਦੇ ਨੁਮਾਇੰਦੇ ਦਿਰਕਿਨਾਰ ਹੋਏ। ਇਸ ਕਵਾਇਦ ਬਾਰੇ ਅਸਹਿਮਤ ਧਿਰਾਂ ਦੀਆਂ ਮੁੱਖ ਧਾਰਨਾਵਾਂ ਬਣੀਆਂ ਕਿ ਇਕ ਤਾਂ ਇਨ੍ਹਾਂ ਕਾਨੂੰਨਾਂ ਨੂੰ ਬਣਾਉਣ ਅਤੇ ਲਾਗੂ ਕਰਨ ਵਿਚ ਭਾਰਤ ਸਰਕਾਰ ਨੇ ਨਿੱਜਵਾਦੀ (ਐਕਸਲੂਸਿਵ) ਤਰੀਕਾ ਅਪਣਾਇਆ ਹੈ।

ਕਿਰਤ ਅਤੇ ਸ਼ਹਾਦਤ : ਸਲਾਨਾ ਭਾਈ ਸੁਰਿੰਦਰਪਾਲ ਸਿੰਘ ਯਾਦਗਾਰੀ ਭਾਸ਼ਣ 2020

ਸੰਵਾਦ ਵੱਲੋਂ ਸਿੱਖ ਸੰਘਰਸ਼ ਦੀ ਅਣਥੱਕ ਜੁਝਾਰੂ ਸਖਸ਼ੀਅਤ ਭਾਈ ਸੁਰਿੰਦਰਪਾਲ ਸਿੰਘ ਦੀ ਯਾਦ ਵਿੱਚ ਸਲਾਨਾ ਯਾਦਗਾਰੀ ਭਾਸ਼ਣ ਵੀਰਵਾਰ 12 ਨਵੰਬਰ, 2020 ਨੂੰ ਕਰਵਾਇਆ ਗਿਆ। ਇਸ ਸਾਲ ਡਾ. ਸਿਕੰਦਰ ਸਿੰਘ (ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ) ਵੱਲੋਂ "ਕਿਰਤ ਅਤੇ ਸ਼ਹਾਦਤ" ਵਿਸ਼ੇ ਉੱਤੇ ਵਖਿਆਨ ਕੀਤਾ ਗਿਆ।

‘ਸ੍ਰੀ ਗੁਰਬਿਲਾਸ ਪਾਤਿਸਾਹੀ ੧੦’ ਸੰਬੰਧੀ ਵਿਚਾਰ-ਗੋਸ਼ਟਿ ਹੋਈ

ਸਥਾਨਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਧਰਮ ਅਧਿਐਨ ਵਿਭਾਗ ਵੱਲੋਂ “ਸ੍ਰੀ ਗੁਰੂ ਗੋਬਿੰਦ ਸਿੰਘ ਜੀ: ਜੀਵਨ ਤੇ ਸ਼ਖ਼ਸੀਅਤ ਵਿਸ਼ੇ” ਖਾਸ ਵਖਿਆਨ ਅਤੇ ਵਿਭਾਗ ਦੇ ਸਹਾਇਕ ਪ੍ਰੋਫ਼ੈਸਰ, ਡਾ. ਹਰਦੇਵ ਸਿੰਘ ਵੱਲੋਂ ਸੰਪਾਦਤ ਕਵੀ ਸੁੱਖਾ ਸਿੰਘ ਦੀ ਅਠਾਰ੍ਹਵੀਂ ਸਦੀ ਦੀ ਰਚਨਾ ‘ਸ੍ਰੀ ਗੁਰਬਿਲਾਸ ਪਾਤਿਸਾਹੀ ੧੦’ ਸੰਬੰਧੀ ਵਿਚਾਰ-ਗੋਸ਼ਟਿ 4 ਫਰਵਰੀ ਨੂੰ ਕਰਵਾਈ ਗਈ। 

ਨਾਗਰਿਕਤਾ ਕਾਨੂੰਨ ਦੇ ਮਾਮਲੇ ਵਿਚ ਸਰਕਾਰ ਵਿਰੋਧੀ ਖਬਰਖਾਨੇ ਦੀ ਚਰਚਾ: ਪਲਟਵੀਂ ਪੜਚੋਲ

ਸਿੱਟੇ ਵਜੋਂ ਵੇਖਿਆ ਜਾ ਸਕਦਾ ਹੈ ਕਿ ਸੁਹਿਰਦ ਪੱਤਰਕਾਰਾਂ ਅਤੇ ਚਿੰਤਕਾਂ ਵਲੋਂ ਨਾਗਰਕਿਤਾ ਕਾਨੂੰਨ ਦੀਆਂ ਜੜ੍ਹਾਂ ਤੱਕ ਨਹੀਂ ਪਹੁੰਚਿਆ ਜਾ ਰਿਹਾ ਬਲਕਿ ਉਹ ਇਸ ਨੂੰ ਇਕ ਸਿਆਸੀ ਧੜੇ ਦੀਆਂ ਲੋੜਾਂ ਤੱਕ ਪਰਿਭਾਸ਼ਤ ਕਰ ਰਹੇ ਹਨ। ਇਸ ਤੋਂ ਪਰੇ ਦਮਿਤ ਧਿਰਾਂ ਅਤੇ ਕੌਮਾਂਤਰੀ ਚਿੰਤਕਾਂ ਵਲੋਂ ਇਸ ਦੀ ਰਮਜ ਫੜੀ ਜਾ ਰਹੀ ਹੈ। ਉਹ ਇਸ ਸਾਰੇ ਘਟਨਾਕ੍ਰਮ ਨੂੰ ਨਾਜੀਆਂ ਵਾਂਗ ਕੀਤੀ ਜਾਣ ਵਾਲੀ ਨਸਲਕੁਸ਼ੀ ਦੇ ਇਕ ਪੜਾਅ ਵਜੋਂ ਵੇਖਦੇ ਹਨ।

ਇੰਡੀਅਨ ਸਾਮਰਾਜ ਵੱਲੋਂ ਸੂਬਿਆਂ ਨੂੰ ਬਸਤੀਆਂ ਬਣਾਉਣ ਦਾ ਅਮਲ : ਸਾਂਝਾ ਪੱਖ

ਇਨਸਾਫ ਦਾ ਤਕਾਜਾ ਹੈ ਕਿ ਸੱਭਿਆਚਾਰਾਂ ਅਤੇ ਕੌਮਾਂ ਨਾਲ ਜੁੜੇ ਸਿਆਸੀ ਫੈਸਲੇ ਲੋਕਾਂ ਦੀ ਰਾਏ ਮੁਤਾਬਕ ਹੀ ਹੋਣੇ ਚਾਹੀਦੇ ਹਨ ਨਾ ਕਿ ਹਾਕਮ ਦੀ ਕਿਸੇ ਸਿਆਸੀ ਲੋੜ ਜਾਂ ਖਾਹਿਸ਼ ਦੇ ਅਨੁਸਾਰ। ਇੰਡੀਅਨ ਸਾਮਰਾਜ ਨੇ ਕਸ਼ਮੀਰੀਆਂ ਦੀ ਰਾਏ ਦੇ ਵਿਰੁਧ ਜਾ ਕੇ ਕਸ਼ਮੀਰ ਦਾ ਖਾਸ ਸਿਆਸੀ ਰੁਤਬਾ (ਧਾਰਾ 370 ਅਤੇ 35-ਏ) ਖਤਮ ਕਰਨ ਦੀ ਅਨੈਤਿਕ ਤੇ ਅਨਿਆਪੂਰਨ ਕਾਰਵਾਈ ਕਰਕੇ ਕਸ਼ਮੀਰੀਆਂ ਦੇ ਸਮੂਹਕ ਮਨ ਅਤੇ ਸੰਵੇਦਨਾ ਨੂੰ ਗਹਿਰਾ ਜਖਮ ਦਿੱਤਾ ਹੈ।

ਸਰਕਾਰ ਦੇ ਚਾਲ਼ੀ ਸਾਲ ਅਤੇ ਸਿੱਖ

ਸਾਡੇ ਸਮਕਾਲ ਵਿਚ ਨੇੜੇ-ਨੇੜੇ ਵਾਪਰੀਆਂ ਇਹ ਘਟਨਾਵਾਂ ਸਿੱਖਾਂ ਦੇ ਭਵਿੱਖ ਦੀਆਂ ਕਨਸੋਆਂ ਦਿੰਦੀਆਂ ਹਨ। ਭਾਰਤ ਸਰਕਾਰ ਦੁਆਰਾ ਚਾਲ਼ੀ ਸਾਲਾਂ ਵਿਚ ਸਿੱਖਾਂ ਦਾ ਅਨੇਕਾਂ ਢੰਗ ਤਰੀਕਿਆਂ ਨਾਲ ਦਮਨ ਕਰਨ ਦੇ ਬਾਵਜੂਦ ਅੱਜ ਸਿੱਖ ਸਰਕਾਰ ਨੂੰ ਜਮਹੂਰੀ ਤਰੀਕਿਆਂ ਨਾਲ ਅਸਫਲ ਕਰ ਰਹੇ ਹਨ ਅਤੇ ਸਰਕਾਰ ਵਰਗੇ ਹੋ ਚੁੱਕੇ ਸਿਆਸੀ ਧੜਿਆਂ ਨੂੰ ਸਮੂਹਕ ਰੂਪ ਵਿਚ ਰੱਦ ਕਰ ਰਹੇ ਹਨ। ਸਿਫਤ ਦੀ ਗੱਲ ਇਹ ਹੈ ਕਿ ਉਹ ਇਹ ਸਾਰਾ ਕੁਝ ਆਗੂ ਦੀ ਅਣਹੋਂਦ ਵਿਚ ਕਰ ਰਹੇ ਹਨ, ਬਿਨ੍ਹਾ ਆਗੂ ਤੋਂ ਕੇਵਲ ਸੰਗਤੀ ਰੂਪ ਵਿਚ, ਸੁੱਚੇ ਕਾਰਜਾਂ ਲਈ ਗੁਰੂ ਖੁਦ ਅਗਵਾਈ ਕਰਦਾ।

Next Page »