ਸਿੱਖਾਂ ਦੇ ਬਲਸ਼ਾਲੀ ਸੰਘਰਸ਼ ਸਦਕਾ ਜਦ ਜਨਵਰੀ 1922 ਵਿਚ ਦਰਬਾਰ ਸਾਹਿਬ ਦੀਆਂ ਚਾਬੀਆਂ ਦਾ ਮੋਰਚਾ ਫਤਹਿ ਕਰ ਲਿਆ ਗਿਆ ਤਾਂ ਗਾਂਧੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਤਕਾਲੀ ਪ੍ਰਧਾਨ ਸਰਦਾਰ ਖੜਕ ਸਿੰਘ ਨੂੰ ਫੌਰਨ ਵਧਾਈ ਦੀ ਤਾਰ ਭੇਜੀ ਜਿਸ ਵਿਚ ਉਸ ਨੇ ਸਿੱਖਾਂ ਦੀ ਇਸ ਜਿੱਤ ਨੂੰ ‘ਭਾਰਤ ਦੀ ਆਜ਼ਾਦੀ ਦੀ ਲੜਾਈ ਦੀ ਪਹਿਲੀ ਜਿੱਤ’ ਕਹਿ ਕੇ ਵਡਿਆਇਆ।
ਵੀਹਵੀਂ ਸਦੀ ਦੇ ਵੀਹਵਿਆਂ ਦੇ ਦਹਾਕੇ ਦੀ ਸ਼ੁਰੂਆਤ ਸਿੱਖ ਲਹਿਰ ਦੀ ਵੱਡੀ ਉਠਾਣ ਨਾਲ ਹੋਈ। 1920 ਵਿਚ ਸਿੱਖਾਂ ਨੂੰ ਕਈ ਕਾਮਯਾਬੀਆਂ ਹਾਸਲ ਹੋਈਆਂ। ਗੁਰਦੁਆਰਾ ਰਕਾਬਗੰਜ ਦੇ ਮਸਲੇ ’ਤੇ ਸਰਕਾਰ ਨੂੰ, ਸਿੱਖ ਸੰਘਰਸ਼ ਦੀ ਤਾਬ ਨਾ ਝਲਦਿਆਂ ਹੋਇਆਂ, ਆਪਣੀ ਅੜੀ ਛੱਡਣ ਲਈ ਮਜਬੂਰ ਹੋਣਾ ਪਿਆ।
ਸਿੰਘ ਸਭਾ ਲਹਿਰ ਵੱਲੋਂ ਸਿੱਖ ਜਗਤ ਅੰਦਰ ਵਿਦਿਆ ਨੂੰ ਉਤਸ਼ਾਹਤ ਕਰਨ ਦੀਆਂ ਕੋਸ਼ਿਸ਼ਾਂ ਦੇ ਸਿੱਟੇ ਵਜੋਂ ਸਿੱਖ ਨੌਜਵਾਨ ਵੱਡੀ ਗਿਣਤੀ ਵਿਚ ਪੜ੍ਹਾਈ ਵੱਲ ਪ੍ਰੇਰਿਤ ਹੋਏ। 1911 ਦੀ ਮਰਦਮਸ਼ੁਮਾਰੀ ਅਨੁਸਾਰ ਸਿੱਖ ਮਰਦਾਂ ਅੰਦਰ ਸਾਖਰਤਾ ਦੀ ਦਰ 9.4 ਫੀ ਸਦੀ ਸੀ ਜਦ ਕਿ ਸਮੁੱਚੇ ਪੰਜਾਬ ਅੰਦਰ ਇਹ 6.3 ਫੀ ਸਦੀ ਸੀ।{44} ਹੌਲੀ-ਹੌਲੀ ਸਿੱਖ ਸਮਾਜ ਅੰਦਰ ਇਕ ਪੜ੍ਹਿਆ-ਗੁੜ੍ਹਿਆ ਇਲੀਟ (ਵਸ਼ਿਸ਼ਟ) ਵਰਗ ਵਿਕਸਤ ਹੋ ਗਿਆ। ਇਹ ਵਰਗ ਮੁੱਖ ਤੌਰ ’ਤੇ ਸਮਾਜ ਦੀਆਂ ਦਰਮਿਆਨੀਆਂ ਪਰਤਾਂ ’ਚੋਂ ਆਇਆ ਸੀ।
ਆਪਣੇ ਉਦੇਸ਼ਾਂ ਪੱਖੋਂ ਗੁਰਦੁਆਰਾ ਸੁਧਾਰ ਤਹਿਰੀਕ ਸਿੰਘ ਸਭਾ ਲਹਿਰ ਦਾ ਹੀ ਜਾਰੀ ਅਮਲ ਸੀ। ਜਿਵੇਂ ਪਿੱਛੇ ਜ਼ਿਕਰ ਹੋ ਚੁੱਕਾ ਹੈ ਕਿ ਅਠਾਰਵੀਂ ਸਦੀ ’ਚ ਸਿੰਘਾਂ ਉਤੇ ਜ਼ੁਲਮ ਵਧਣ ਕਰਕੇ ਗੁਰਦੁਆਰਿਆਂ ਦਾ ਪ੍ਰਬੰਧ ਉਦਾਸੀ ਸੰਪਰਦਾਇ ਹੱਥ ਚਲਾ ਗਿਆ। ਇਸ ਨਾਲ ਗੁਰਦੁਆਰਿਆਂ ਅੰਦਰ ਗੁਰਮਤਿ ਵਿਰੋਧੀ ਰਹੁ-ਰੀਤਾਂ ਤੇ ਅਮਲ ਸ਼ੁਰੂ ਹੋ ਗਏ। ਸਿੱਖ ਰਾਜ ਵੇਲੇ ਗੁਰਦੁਆਰਿਆਂ ਦੇ ਨਾਉਂ ਵੱਡੀਆਂ ਜਾਗੀਰਾਂ ਤਾਂ ਲੱਗ ਗਈਆਂ ਪਰ ਇਨ੍ਹਾਂ ਦੇ ਪ੍ਰਬੰਧ ਲਈ ਕੋਈ ਮਰਿਆਦਾ ਤੈਅ ਨਾ ਹੋਈ। ਸਿੱਖ ਜੀਵਨ ਦੇ ਹੋਰਨਾਂ ਖੇਤਰਾਂ ਵਾਂਗ, ਗੁਰਦੁਆਰਿਆਂ ਅੰਦਰ ਵੀ ਬ੍ਰਾਹਮਣਵਾਦੀ ਪ੍ਰਭਾਵਾਂ ਦਾ ਬੋਲਬਾਲਾ ਹੋ ਗਿਆ। ਉਦਾਸੀ ਮਹੰਤਾਂ ਨੇ ਹਿੰਦੂ ਪਰੰਪਰਾ ਮੁਤਾਬਕ ਚੇਲੇ ਭਰਤੀ ਕਰਨੇ ਅਤੇ ਆਪਣੇ ਵਾਰਸ ਨਿਯੁਕਤ ਕਰਨੇ ਸ਼ੁਰੂ ਕਰ ਦਿੱਤੇ।
ਸਿੱਖ ਲੀਡਰਸ਼ਿੱਪ ਜਦ ‘ਫਿਰਕੂ ਨੁਮਾਇੰਦਗੀ’ ਦੇ ਅਸੂਲ ਦੀ ਜਨੂੰਨ ਦੀ ਪੱਧਰ ’ਤੇ ਵਿਰੋਧਤਾ ਕਰ ਰਹੀ ਸੀ ਅਤੇ ਕਲਕੱਤਾ ਵਿਖੇ (ਦਸੰਬਰ 1928) ‘‘ਨਹਿਰੂ ਰਿਪੋਰਟ’’ ਦੀ ਤਿਆਰੀ ਸਬੰਧੀ ਬੁਲਾਈ ਸਰਬ ਪਾਰਟੀ ਕਾਨਫਰੰਸ ਵਿਚ ਇਹ ਮੰਗ ਕਰ ਰਹੀ ਸੀ ਕਿ ‘‘ਫਿਰਕੂਪੁਣੇ ਨੂੰ ਕਿਸੇ ਵੀ ਸ਼ਕਲ ਜਾਂ ਕਿਸੇ ਵੀ ਹਾਲਤ ਵਿਚ ਭਾਰਤ ਦੀ ਭਾਵੀ ਨੀਤੀ ਦਾ ਆਧਾਰ ਨਹੀਂ ਬਣਾਇਆ ਜਾਣਾ ਚਾਹੀਦਾ’’ ਤਾਂ ਉਹ, ਜ਼ਾਹਰਾ ਤੌਰ ’ਤੇ, ਇਕ ਘੱਟਗਿਣਤੀ ਵਰਗ ਦੀ ਨਹੀਂ ਸਗੋਂ ਬਹੁਗਿਣਤੀ ਵਰ
‘‘ਕੌਮਵਾਦ’’ ਦਾ ਸੰਕਲਪ, ਮੂਲ ਰੂਪ ’ਚ ਇੱਕ ਪੱਛਮੀ ਸੰਕਲਪ ਹੈ ਜੋ ਨਿਖਰਵੇਂ ਰੂਪ ’ਚ ਮੱਧਯੁੱਗ ਦੇ ਆਖਰੀ ਦੌਰ ਅੰਦਰ ਪ੍ਰਗਟ ਹੋਇਆ। ਇਹ ਵਰਤਾਰਾ ਜਿੰਨਾ ਵਿਆਪਕ ਹੈ, ਓਨਾ ਹੀ ਰੰਗ-ਬਰੰਗਾ ਹੈ। ਵਿਆਪਕਤਾ, ਇਤਿਹਾਸਕਤਾ ਤੇ ਵੰਨ-ਸੁਵੰਨਤਾ ਇਸ ਦੇ ਸੰਯੁਕਤ ਲੱਛਣ ਹਨ। ਇਸ ਕਰਕੇ ਇਸ ਦੀ ਕੋਈ ਸਿਕੇਬੰਦ ਪਰਿਭਾਸ਼ਾ ਸੰਭਵ ਨਹੀਂ। ਇਸ ਨੇ ਇਤਿਹਾਸ ਦੇ ਅੱਡ ਅੱਡ ਦੌਰਾਂ ਦੌਰਾਨ, ਅੱਡ ਅੱਡ ਰੂਪ ਅਖਤਿਆਰ ਕੀਤਾ।
ਵੀਹਵੀਂ ਸਦੀ ਦੇ ਆਰੰਭਕ ਦੌਰ ਅੰਦਰ ਭਾਰਤੀ ਸਮਾਜ ਦੇ ਅੱਡ-ਅੱਡ ਵਰਗਾਂ ਅੰਦਰ ਆਜ਼ਾਦੀ ਦੀਆਂ ਉਮੰਗਾਂ ਤੇ ਭਾਵਨਾਵਾਂ ਨੇ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ ਸੀ। ਅੱਡ-ਅੱਡ ਵਰਗਾਂ ਦੇ ਚਿੰਤਨਸ਼ੀਲ ਹਿੱਸੇ, ਆਪੋ-ਆਪਣੇ ਵਰਗ ਦੇ ਹੱਕਾਂ/ਹਿਤਾਂ ਦੀ ਰਾਖੀ ਤੇ ਪ੍ਰਾਪਤੀ ਲਈ ਰਾਜਸੀ ਪ੍ਰੋਗਰਾਮਾਂ ਦੇ ਨਕਸ਼ ਘੜਨ ਤੇ ਅਮਲੀ ਨੀਤੀਆਂ ਦੇ ਖਾਕੇ ਉਲੀਕਣ ਦੇ ਆਹਰੇ ਜੁੱਟ ਗਏ ਸਨ। ਹਿੰਦੂ ਵਰਗ ਅੰਦਰ ਇਹ ਅਮਲ ਸਭ ਤੋਂ ਅਗੇਤਾ ਸ਼ੁਰੂ ਹੋਇਆ।
ਤੁਸੀਂ ਪੰਜਾਬ ਨਿਊਜ਼ ਨੈਟਵਰਕ ਵੱਲੋਂ ਜੋ ਵੀਹਵੀਂ ਸਦੀ ਦੀ ਸਿੱਖ ਰਾਜਨੀਤੀ ਕਿਤਾਬ ਲੜੀ ਵਾਰ ਛਪਾਣ ਦਾ ਕੰਮ ਸ਼ੁਰੂ ਕੀਤਾ ਹੈ ਉਹ ਬਹੁਤ ਵਧੀਆ ਉਪਰਾਲਾ ਹੈ। ਵੈਸੇ ਤਾਂ ਇਹ ਕਿਤਾਬ ਮੈਂ ਕੁਝ ਸਾਲ ਪਹਿਲਾਂ ਵੀ ਪੜ੍ਹੀ ਸੀ ਤੇ ਹੁਣ ਕੰਮ-ਕਾਰ ਦੇ ਝਮੇਲਿਆਂ ਕਰਕੇ ਪੜ੍ਹਨ ਦਾ ਸਮਾਂ ਘੱਟ ਮਿਲਦਾ ਹੈ, ਪਰ ਮੈਂ ਇਸ ਪੁਸਤਕ ਨੂੰ ਲੜੀਵਾਰ ਉਹਾਡੀ ਵੈਬ-ਸਾਈਟ ਉੱਤੇ ਪੜ੍ਹਨਾ ਸ਼ੁਰੂ ਕੀਤਾ ਹੈ।
ਕਾਂਗਰਸੀ ਆਗੂਆਂ ਅੰਦਰ ਅਜਾਰੇਦਾਰਾਨਾ ਪ੍ਰਵਿਰਤੀ ਮੁੱਢ ਤੋਂ ਹੀ ਭਾਰੂ ਸੀ। ਉਹ ਕਾਂਗਰਸ ਪਾਰਟੀ ਨੂੰ ਭਾਰਤ ਦੇ ਸਭਨਾਂ ਲੋਕਾਂ ਤੇ ਵਰਗਾਂ ਦੀ ਇਕੋ-ਇਕ ਅਤੇ ਸਰਬਸਾਂਝੀ ਨੁਮਾਇੰਦਾ ਜਮਾਤ ਮੰਨ ਕੇ ਤੁਰਦੇ ਸਨ ਅਤੇ ਭਾਰਤੀ ਲੋਕਾਂ ਵੱਲੋਂ ਕੁੱਝ ਵੀ ਸੋਚਣ, ਬੋਲਣ ਜਾਂ ਮੰਗਣ ਦੇ ਸਭ ਹੱਕ ਆਪਣੇ ਲਈ ਹੀ ਰਾਖਵੇਂ ਮੰਨ ਕੇ ਚਲ ਰਹੇ ਸਨ। ਉਹ ਆਪਣੇ ਇਸ ਦਾਅਵੇ ਅੰਦਰ ਭਾਰਤੀ ਸਮਾਜ ਦੇ ਕਿਸੇ ਹੋਰ ਵਰਗ ਦਾ ਦਖਲ ਜਾਂ ਹਿੱਸੇਦਾਰੀ ਪ੍ਰਵਾਨ ਕਰਨ ਲਈ ਰਾਜ਼ੀ ਨਹੀਂ ਸਨ। ਇਸ ਕਰਕੇ ਉਹ ਮੁਸਲਿਮ ਲੀਗ ਨੂੰ ਮੁੱਢ ਤੋਂ ਹੀ ਕੈਰੀ ਅੱਖ ਨਾਲ ਦੇਖਦੇ ਸਨ ਅਤੇ ਉਸ ਦੀਆਂ ਮੰਗਾਂ ਤੇ ਪੈਂਤੜਿਆਂ ਦੀ ਕੱਟੜ ਮੁਖ਼ਾਲਫਤ ਕਰਦੇ ਸਨ। ਉਨ੍ਹਾਂ ਨੂੰ ਘੱਟਗਿਣਤੀ ਬਹੁਗਿਣਤੀ ਦੀ ਭਾਸ਼ਾ ’ਚ ਗੱਲ ਕਰਨੀ ਮੂਲੋਂ ਹੀ ਨਹੀਂ ਸੀ ਭਾਉਂਦੀ।
1892 ਦੇ ਇੰਡੀਅਨ ਕੌਂਸਲਜ਼ ਐਕਟ ਨਾਲ ਭਾਰਤ ਅੰਦਰ ਚੋਣਾਂ ਦੇ ਸਿਧਾਂਤ ਦਾ ਸੀਮਤ ਰੂਪ ਵਿਚ ਆਗਾਜ਼ ਹੋਇਆ। ਮੁਸਲਿਮ ਭਾਈਚਾਰੇ ਅੰਦਰਲੇ ਸੁਚੇਤ ਹਿੱਸਿਆਂ ਨੇ ਇਸ ’ਤੇ ਫੌਰੀ ਪ੍ਰਤੀਕਰਮ ਜ਼ਾਹਰ ਕਰਦਿਆਂ ਹੋਇਆਂ ਇਸ ਨੂੰ ਮੁਸਲਿਮ ਘੱਟਗਿਣਤੀ ਵਰਗ ਲਈ ਖਤਰੇ ਦੀ ਘੰਟੀ ਵਜੋਂ ਜਾਣਿਆ।
Next Page »